ਲੁਧਿਆਣਾ ’ਚ ਨਵ-ਵਿਆਹੁਤਾ ਦੀ ਭੇਦਭਰੀ ਹਾਲਤ ’ਚ ਕਤਲ/ ਕਮਰੇ ਚੋਂ ਗਲੀ-ਸੜੀ ਹਾਲਤ ’ਚ ਬਰਾਮਦ ਹੋਈ ਲਾਸ਼/ ਪਤੀ ਫਰਾਰ, ਪੇਕਾ ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਸ਼ੱਕ

0
6

ਲੁਧਿਆਣਾ ਚ ਇਕ ਨਵ-ਵਿਆਹੁਤਾ ਦਾ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਦੀ ਪਛਾਣ 19 ਸਾਲਾ ਰਾਧਿਕਾ ਵਜੋਂ ਹੋਈ ਐ, ਜਿਸ ਨੇ 4 ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੀ ਲਾਸ਼ ਫਤਹਿਜੰਗ ਮੁਹੱਲੇ ਵਿਚ ਇਕ ਕਮਰੇ ਵਿਚੋਂ ਬਰਾਮਦ ਹੋਈ ਐ,ਜਿੱਥੇ ਉਹ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਲਾਸ਼ ਗਲੀ-ਸੜੀ ਹਾਲਤ ਵਿਚ ਬਰਾਮਦ ਹੋਈ ਐ। ਮ੍ਰਿਤਕਾ ਦਾ ਪਤੀ ਫਰਾਰ ਐ। ਪਰਿਵਾਰ ਨੇ ਪਤੀ ’ਤੇ ਕਤਲ ਦਾ ਸ਼ੱਕ ਜਾਹਰ ਕੀਤਾ ਐ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।  ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਕਮਰੇ ’ਚੋਂ ਬਦਬੂ ਆਉਣੀ ਸ਼ੁਰੂ ਹੋਈ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੀ ਹਾਜਰੀ ਵਿਚ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ ਅੰਦਰ ਲਾਸ਼ ਪਈ ਸੀ।  ਉਕਤ ਘਟਨਾ ਮਗਰੋਂ ਮ੍ਰਿਤਕ ਰਾਧਿਕਾ ਦੇ ਪਤੀ ਸੁਨੀਲ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਸੁਨੀਲ ਪਹਿਲਾਂ ਹੀ ਫਰਾਰ ਹੋ ਚੁੱਕਾ ਹੈ। ਸ਼ੁਰੂਆਤੀ ਪੜਤਾਲ ਦੌਰਾਨ ਮ੍ਰਿਤਕਾ ਦੇ ਸਰੀਰ ’ਤੇ ਫੱਟ ਮਾਰਨ ਦੇ ਨਿਸ਼ਾਨ ਨਹੀਂ ਮਿਲੇ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਤੇ ਕਤਲ ਕਰਨ ਤੋਂ ਪਹਿਲਾਂ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਸਨ।  ਮ੍ਰਿਤਕਾ ਦੀ ਭੈਣ ਆਸ਼ਾ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਰਾਧਿਕਾ ਦੇ ਸੁਨੀਲ ਨਾਂ ਦੇ ਲੜਕੇ ਨਾਲ ਪ੍ਰੇਮ ਸਬੰਧ ਸਨ। ਕਰੀਬ ਸਾਢੇ 4 ਮਹੀਨੇ ਪਹਿਲਾਂ ਸੁਨੀਲ ਤੇ ਰਾਧਿਕਾ ਨੇ ਆਪਸ ’ਚ ਪ੍ਰੇਮ ਵਿਆਹ ਕਰ ਲਿਆ ਸੀ। ਕੁਝ ਦਿਨ ਤੋਂ ਰਾਧਿਕਾ ਆਪਣੇ ਪਤੀ ਸੁਨੀਲ ਨੂੰ ਇਹ ਵਿਆਹ ਕਾਨੂੰਨੀ ਤੌਰ ’ਤੇ ਤਸਦੀਕ ਕਰਵਾਉਣ ਲਈ ਕੋਰਟ ਮੈਰਿਜ ਲਈ ਦਬਾਅ ਬਣਾ ਰਹੀ ਸੀ। ਰਾਧਿਕਾ ਦਾ ਕਿਉਂ ਤੇ ਕਿਨ੍ਹਾਂ ਹਾਲਾਤਾਂ ’ਚ ਕਤਲ ਕੀਤਾ ਗਿਆ, ਇਸ ਬਾਰੇ ਪਰਿਵਾਰ ਵੀ ਦੱਸਣ ’ਚ ਅਸਮਰੱਥ ਦਿਖਾਈ ਦਿੱਤਾ। ਬਹਿਰਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਰ ਸਟੀਕ ਜਾਣਕਾਰੀ ਹੱਥ ਲੱਗਣ ਦੀ ਆਸ ਹੈ।

LEAVE A REPLY

Please enter your comment!
Please enter your name here