ਫਗਵਾੜਾ ’ਚ ਮੋਬਾਈਲ ਵਿਕਰੇਤਾ ਨਾਲ ਠੱਗੀ/ ਦੋ ਮਹਿੰਗੇ ਆਈਫੋਨ ਲੈ ਕੇ ਨੌਸਰਬਾਜ਼ ਫਰਾਰ/ ਮਸ਼ਹੂਰ ਮੋਬਾਈਲਾਂ ਦੀ ਦੁਕਾਨ ਦੀ ਘਟਨਾ

0
8

ਫਗਵਾੜਾ ਸ਼ਹਿਰ ਅੰਦਰ ਠੱਗ-ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਇਹ ਲੋਕ ਚਿੱਟੇ ਦਿਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਤਾਜ਼ਾ ਘਟਨਾ ਵਿਚ ਇਕ ਕਾਰ ਸਵਾਰ ਨੇ ਮੋਬਾਈਲਾਂ ਦੀ ਮਸ਼ਹੂਰ ਦੁਕਾਨ ਤੋਂ ਸਵਾ ਲੱਖ ਕੀਮਤ ਦੇ ਦੋ ਆਈਫੋਨ ਠੱਗ ਕੇ ਫਰਾਰ ਹੋ ਗਿਆ।  ਘਟਨਾ ਸ਼ਹਿਰ ਦੇ ਹਦੀਆਬਾਦ ਰੋਡ ਦੀ ਐ ਜਿੱਥੇ ਸਥਿਤ ਬਾਗਾ ਟੈਲੀਕਾਮ ਵਿਖੇ ਇਕ ਵਿਅਕਤੀ ਕਾਰ ਵਿਚ ਸਵਾਰ ਹੋ ਕੇ ਆਇਆ ਅਤੇ ਉਸ ਨੇ 1 ਲੱਖ 12 ਹਜ਼ਾਰ ਰੁਪਏ ਦੇ ਦੋ ਸੈਕਿੰਡ ਹੈਡ ਆਈਫੋਨ ਖਰੀਦੇ ਅਤੇ ਆਨ-ਲਾਈਨ ਅਦਾਇਗੀ ਕਰਨ ਦਾ ਬਹਾਨਾ ਬਣਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਨੌਸਰਬਾਜ਼ ਵੱਲੋਂ ਕੀਤੀ ਠੱਗੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਇੱਕ ਚਿੱਟੇ ਰੰਗ ਦੀ ਕਾਰ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਦੁਕਾਨ ਵੱਲ ਆਉਂਦਾ ਦਿਖਾਈ ਦੇ ਰਿਹਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਮੋਹਿਤ ਬੰਗਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤੇ ਦੁਕਾਨ ’ਤੇ ਉਨ੍ਹਾਂ ਦੇ ਪਿਤਾ ਮੌਜੂਦ ਸਨ। ਇਸੇ ਦੌਰਾਨ ਇੱਕ ਵਿਅਕਤੀ ਦੁਕਾਨ ਤੇ ਆਇਆ ਤਾਂ ਉਸਨੇ 1 ਲੱਖ 12 ਹਜ਼ਾਰ ਦੇ ਦੋ ਸੈਕਿੰਡ ਹੈਡ ਫੋਨ ਖਰੀਦੇ ਤੇ ਇਸ ਦੀ ਪੇਮੈਂਟ ਆਨਲਾਈਨ ਕਰਨ ਲਈ ਕਹਿ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਪੀੜਤ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here