ਪੰਜਾਬ ਪਠਾਨਕੋਟ ਦੇ ਪਿੰਡ ਮਲਿਕਪੁਰ ’ਚ ਪਲਾਟ ’ਚੋਂ ਮਿਲਿਆ ਮੋਰਟਾਰ ਸੈਲ/ ਪਲਾਟ ਅੰਦਰ ਬੀਜੀ ਮੱਕੀ ’ਚ ਪਈ ਸੀ ਬੰਬਨੁਮਾ ਚੀਜ਼/ ਪੁਲਿਸ ਨੇ ਸ਼ੱਕੀ ਚੀਜ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ By admin - June 11, 2025 0 5 Facebook Twitter Pinterest WhatsApp ਪਠਾਨਕੋਟ ਦੇ ਪਿਡੰ ਮਲਿਕਪੁਰ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਇਕ ਪਲਾਟ ਅੰਦਰ ਬੀਜੀ ਮੱਕੀ ਦੀ ਫਸਲ ਵਿਚ ਬੰਬਨੁਮਾ ਚੀਜ਼ ਪਈ ਵੇਖੀ। ਪਲਾਟ ਦੇ ਮਾਲਕ ਨੇ ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ੱਕੀ ਵਸਤੂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਇਹ ਵਸਤੂ ਵੇਖਣ ਨੂੰ ਮੋਰਟਾਰ ਸੈਲ ਵਰਗੀ ਲੱਗਦੀ ਐ। ਪਲਾਟ ਮਾਲਕ ਦੇ ਦੱਸਣ ਮੁਤਾਬਕ ਉਸ ਨੇ ਬੀਤੀ ਸ਼ਾਮ ਫਸਲ ਨੂੰ ਪਾਣੀ ਲਾਇਆ ਸੀ ਅਤੇ ਅੱਜ ਸਵੇਰੇ ਜਦੋਂ ਪਲਾਟ ਵਿਚ ਪਹੁੰਚਿਆ ਤਾਂ ਇੱਥੇ ਇਕ ਬੰਬਨੁਮਾ ਛੋਟੀ ਵਸਤੂ ਪਈ ਸੀ। ਸ਼ੱਕ ਪੈਣ ਦੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਵਸਤੂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਸਰਹੱਦੀ ਸੂਬਾ ਹੋਣ ਕਾਰਨ ਸਥਾਨਕ ਵਾਸੀ ਤੇ ਪੁਲਿਸ ਹਮੇਸ਼ਾ ਚੁਕੰਨੇ ਰਹਿੰਦੇ ਨੇ। ਬੀਤੇ ਦਿਨਾਂ ਦੌਰਾਨ ਪਾਕਿਸਤਾਨ ਨਾਲ ਵਾਪਰੇ ਘਟਨਾਕ੍ਰਮ ਤੋਂ ਬਾਅਦ ਹਰ ਛੋਟੀ ਹਰਕਤ ਤੇ ਨਜਰ ਰੱਖੀ ਜਾ ਰਹੀ ਐ। ਪੁਲਿਸ ਨੇ ਲੋਕਾਂ ਨੂੰ ਦਹਿਸ਼ਤ ਵਿਚ ਨਾ ਆਉਣ ਦੀ ਅਪੀਲ ਕਰਦਿਆਂ ਜਾਂਚ ਤੋਂ ਬਾਅਦ ਤੱਥ ਸਾਂਝੇ ਕਰਨ ਦੀ ਗੱਲ ਕਹੀ ਐ।