ਪੰਜਾਬ ਗਿੱਦੜਬਾਹਾ ’ਚ ਜ਼ਹਿਰੀਲੇ ਖਾਣੇ ਨਾਲ ਇਕ ਦੀ ਮੌਤ/ ਖਾਣਾ ਖਾਣ ਤੋਂ ਬਾਅਦ 4 ਮੈਂਬਰਾਂ ਦੀ ਵਿਗੜੀ ਸਿਹਤ/ ਪਰਿਵਾਰ ਦੀ ਔਰਤ ’ਤੇ ਲੱਗੇ ਜ਼ਹਿਰ ਮਿਲਾਉਣ ਦੇ ਇਲਜ਼ਾਮ By admin - June 11, 2025 0 9 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ‘ਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਣ ਖਬਰ ਸਾਹਮਣੇ ਆਈ ਐ। ਪੀੜਤਾ ਵਿਚ ਸੁਰਜੀਤ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਪੁੱਤਰ ਸ਼ਿਵਤਾਰ ਸਿੰਘ ਤੇ ਨੂੰਹ ਖੁਸ਼ਮਨਦੀਪ ਕੌਰ ਸ਼ਾਮਲ ਨੇ। ਪਰਿਵਾਰ ਨੂੰ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਸ਼ਿਵਤਾਰ ਸਿੰਘ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਬਾਕੀ ਮੈਂਬਰਾਂ ਸੁਰਜੀਤ ਸਿੰਘ ਤੇ ਜਸਵਿੰਦਰ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਐ ਜਦਕਿ ਨੂੰਹ ਖੁਸ਼ਮਨਦੀਪ ਕੌਰ ਦੀ ਹਾਲਤ ਠੀਕ ਦੱਸੀ ਜਾ ਰਹੀ ਐ। ਡਾਕਟਰੀ ਜਾਂਚ ‘ਚ ਖਾਣੇ ਚ ਜਹਿਰੀਲੀ ਚੀਜ਼ ਹੋਣ ਦੀ ਪੁਸ਼ਟੀ ਹੋਈ ਐ। ਮ੍ਰਿਤਕ ਦੇ ਭਰਾ ਨੇ ਆਪਣੇ ਭਰਾ ਦੀ ਪਤਨੀ ਤੇ ਖਾਣੇ ਚ ਜ਼ਹਿਰ ਪਾਉਣ ਦੇ ਇਲਜਾਮ ਲਾਏ ਨੇ। ਪੁਲਿਸ ਨੇ ਭਰਾ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਮਰਹੂਮ ਦੇ ਭਰਾ ਜਗਤਾਰ ਸਿੰਘ ਨੇ ਆਪਣੇ ਭਰਾ ਦੀ ਪਤਨੀ ਖੁਸ਼ਮਨਦੀਪ ‘ਤੇ ਖਾਣੇ ‘ਚ ਜ਼ਹਿਰ ਪਾਉਣ ਦੇ ਇਲਜਾਮ ਲਾਉਂਦਿਆਂ ਦੱਸਿਆ ਕਿ ਉਸ ਦੇ ਪਿਤਾ ਸੁਰਜੀਤ ਸਿੰਘ, ਮਾਤਾ ਜਸਵਿੰਦਰ ਕੌਰ, ਛੋਟਾ ਭਰਾ ਸ਼ਿਵਤਾਰ ਸਿੰਘ ਉਰਫ਼ ਰਾਜੂ ਅਤੇ ਉਸ ਦੀ ਪਤਨੀ ਖੁਸ਼ਮਨਦੀਪ ਕੌਰ ਵੱਖਰੇ ਘਰ ‘ਚ ਰਹਿੰਦੇ ਹਨ। ਬੀਤੀ ਰਾਤ ਜਦੋਂ ਸਾਨੂੰ ਪਰਿਵਾਰ ਦੇ ਉਲਟੀਆਂ ਕਰਨ ਬਾਰੇ ਪਤਾ ਲੱਗਾ ਤਾਂ ਸ਼ੱਕ ਹੋਇਆ ਕਿ ਪਰਿਵਾਰ ਨੇ ਪਿਛਲੀ ਰਾਤ ਭਿੰਡੀ ਦੀ ਸਬਜ਼ੀ ਖਾਧੀ ਹੋਵੇਗੀ ਤੇ ਇਸੇ ਕਾਰਨ ਉਨ੍ਹਾਂ ਨੂੰ ਉਲਟੀਆਂ ਆਈਆਂ ਹਨ। ਪਰ ਅੱਜ ਜਦੋਂ ਉਨ੍ਹਾਂ ਚਾਰਾਂ ਨੂੰ ਇਲਾਜ ਲਈ ਗਿੱਦੜਬਾਹਾ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਕਿਸੇ ਜ਼ਹਿਰੀਲੀ ਚੀਜ਼ ਦੇ ਕਾਰਨ ਖਰਾਬ ਹੋਈ ਹੈ। ਸਿਵਲ ਹਸਪਤਾਲ ਤੋਂ ਮੁੱਢਲਾ ਇਲਾਜ ਦੇਣ ਤੋਂ ਬਾਅਦ ਡਾਕਟਰਾਂ ਨੇ ਸ਼ਿਵਤਾਰ ਸਿੰਘ ਉਰਫ਼ ਰਾਜੂ ਨੂੰ ਬਠਿੰਡਾ ਰੈਫਰ ਕਰ ਦਿੱਤਾ, ਜਦਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਦੀਪ ਹਸਪਤਾਲ ਗਿੱਦੜਬਾਹਾ ਵਿਚ ਭਰਤੀ ਕਰਵਾਇਆ ਗਿਆ। ਬਠਿੰਡਾ ਵਿਚ ਇਲਾਜ ਦੌਰਾਨ ਸ਼ਿਵਤਾਰ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।