ਪੰਜਾਬ ਸੰਗਰੂਰ ਸਰਕਾਰੀ ਹਸਪਤਾਲ ਅੰਦਰ ਬਣ ਰਹੀ ਬੇਨਾਮ ਇਮਾਰਤ/ ਪੀਡਬਲਿਊਡੀ ਮਹਿਕਮੇ ਦੇ ਕਾਨੂੰਨਾਂ ਦੀ ਹੋ ਰਹੀ ਉਲੰਘਣਾ/ ਆਰਟੀਆਈ ਕਾਰਕੁਨ ਨੇ ਕੀਤਾ ਵੱਡੇ ਖੁਲਾਸੇ By admin - June 10, 2025 0 9 Facebook Twitter Pinterest WhatsApp ਸੀਐਮ ਸਿਟੀ ਸੰਗਰੂਰ ਦੇ ਸਿਵਲ ਹਸਪਤਾਲ ਅੰਦਰ ਬਣ ਰਹੀ ਇਮਾਰਤ ਦਾ ਮੁੱਦਾ ਗਰਮਾ ਗਿਆ ਐ। ਆਰਟੀਆਈ ਕਾਰਕੁਨ ਤੇ ਵਕੀਲ ਕਮਲ ਆਨੰਦ ਨੇ ਇਮਾਰਤ ਦੇ ਨਿਰਮਾਣ ਦੌਰਾਨ ਪੀਡਬਲਿਊਡੀ ਵਿਭਾਗ ਦੇ ਮਾਪਦੰਡਾਂ ਨੂੰ ਅਣਗੌਲਿਆ ਕਰਨ ਦੇ ਇਲਜ਼ਾਮ ਲਾਏ ਨੇ। ਆਰਟੀਆਈ ਕਾਰਕੁਨ ਦੇ ਦੱਸਣ ਮੁਤਾਬਕ ਇੱਥੇ ਮਹਿਕਮੇ ਦੀਆਂ ਸ਼ਰਤਾਂ ਮੁਤਾਬਕ ਕਿਸੇ ਕਿਸਮ ਦਾ ਡਿਸਪਲੇ ਬੋਰਡ ਨਹੀਂ ਲਗਾਇਆ ਗਿਆ। ਇੱਥੋਂ ਤਕ ਕਿ ਬਣਨ ਵਾਲੀ ਬਿਲਡਿੰਗ ਬਾਰੇ ਵੀ ਕੋਈ ਜਾਣਾਕਾਰੀ ਨਹੀਂ ਦਿੱਤੀ ਗਈ। ਇਮਾਰਤ ਬਣਾਉਣ ਵਾਲੀ ਕੰਪਨੀ, ਠੇਕੇਦਾਰ, ਨਕਸ਼ੇ ਅਤੇ ਵਰਤੇ ਜਾ ਰਹੇ ਮਟੀਰੀਅਲ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਆਰਟੀਆਈ ਕਾਰਕੁਨ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਐ। ਆਰਟੀਆਈ ਕਾਰਕੁਨ ਦੇ ਦੱਸਣ ਮੁਤਾਬਕ ਇਮਾਰਤ ਵਿੱਚ ਜੋ ਕਿ ਮੋਟੇ ਸਰੀਏ ਦੀ ਬਜਾਏ ਕਾਫੀ ਪਤਲਾ ਸਰੀਆ ਪਾਇਆ ਜਾ ਰਿਹਾ ਸੀ ਜੋ ਸੀਮਿੰਟ ਇਸ ਨਿਰਮਾਣ ਦੇ ਲਈ ਵਰਤਿਆ ਜਾ ਰਿਹਾ ਸੀ ਅਤੇ ਬਰੇਤੀ ਦੇ ਵਿੱਚ ਵੀ ਮਿੱਟੀ ਮਿਕਸ ਕਰਕੇ ਵਰਤੀ ਜਾ ਰਹੀ ਸੀ ਜਿਸ ਨਾਲ ਮਰੀਜ਼ਾਂ ਦੇ ਲਈ ਬਣਾਈ ਜਾ ਰਹੀ ਇਹ ਇਮਾਰਤ ਆਉਣ ਵਾਲੇ ਸਮੇਂ ਵਿੱਚ ਇੱਕ ਖਤਰਨਾਕ ਸਾਬਤ ਹੋ ਸਕਦੀ ਐ। PWD ਮਹਿਕਮੇ ਦੀ ਗਾਈਡਲਾਈਨਜ਼ ਮੁਤਾਬਿਕ ਲੇਬਰ ਦੀ ਸੁਰੱਖਿਆ ਦੇ ਕਿਸੇ ਵੀ ਕਿਸਮ ਦੇ ਕੋਈ ਪ੍ਰਬੰਧ ਨਹੀਂ ਕੀਤੇ ਹੋਏ। ਕੰਮ ਕਰ ਰਹੀ ਲੇਬਰ ਦੇ ਕਿਸੇ ਵੀ ਕਿਸਮ ਦੇ ਕੋਈ ਹੈਲਮਟ ਜਾਂ ਕਿਸੇ ਹਾਦਸੇ ਤੋਂ ਬਚਣ ਦੇ ਲਈ ਕੋਈ ਪ੍ਰਬੰਧ ਨਹੀਂ ਸਨ। ਜਦੋਂ ਅਸੀਂ ਲੈਂਟਰ ਵਿੱਚ ਲੱਗੀ ਹੋਈ ਸ਼ਟਰਿੰਗ ਵੱਲ ਧਿਆਨ ਕੀਤਾ ਤਾਂ ਉਸਦੇ ਨੀਚੇ ਕੋਈ ਵੀ ਸਪੋਰਟ ਨਹੀਂ ਸੀ ਅਤੇ ਲੇਬਰ ਨੀਚੇ ਕੰਮ ਕਰ ਰਹੇ ਸੀ ਬਿਨਾਂ ਸਪੋਰਟ ਤੋਂ ਲੋਹੇ ਦੀਆਂ ਭਾਰੀ ਪਲੇਟਾਂ ਕਿਸੇ ਵੀ ਵਕਤ ਲੇਬਰ ਉੱਪਰ ਗਿਰ ਕੇ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀਆਂ ਸਨ। ਆਰਟੀਆਈ ਕਾਰਕੁਨ ਨੇ ਸਰਕਾਰ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਐ।