ਪੰਜਾਬ ਸੰਗਰੂਰ ਪੁਲਿਸ ਵੱਲੋਂ ਕਣਕ ਚੋਰ ਗਰੋਹ ਦਾ ਪਰਦਾਫਾਸ਼/ 421 ਬੋਰੀਆਂ ਕਣਕ ਸਮੇਤ 9 ਜਣਿਆਂ ਨੂੰ ਕੀਤਾ ਗ੍ਰਿਫਤਾਰ/ ਗੋਦਾਮਾਂ ’ਚ ਪਈ ਕਣਕ ਨੂੰ ਬਣਾਉਂਦੇ ਸੀ ਨਿਸ਼ਾਨਾ By admin - June 10, 2025 0 9 Facebook Twitter Pinterest WhatsApp ਸੰਗਰੂਰ ਪੁਲਿਸ ਨੇ ਕਣਕ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 9 ਮੈਂਬਰਾਂ ਨੂੰ ਭਾਰੀ ਮਾਤਰਾ ਵਿਚ ਕਣਕ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਗਰੋਹ ਦੇ ਕਬਜੇ ਵਿਚੋਂ 421 ਬੋਰੀਆਂ ਕਣਕ ਬਰਾਮਦ ਕੀਤੀ ਐ ਜੋ ਵੱਖ ਵੱਖ ਗੋਦਾਮਾਂ ਵਿਚੋਂ ਲੁੱਟੀ ਗਈ ਸੀ। ਇਹ ਗਰੋਹ ਦਿੜ੍ਹਬਾ ਤੇ ਸ਼ੇਰਪੁਰ ਦੇ ਖੇਤਰ ਵਿਚ ਸਰਗਰਮ ਸੀ। ਇਸ ਨੇ ਸ਼ੇਰਪੁਰ ਦੇ ਕਾਤਰੋਂ ਰੋਡ ਤੇ ਸਥਿਤ ਪਨਗਰੇਨ ਦੇ ਗੋਦਾਮ ਵਿਚੋਂ ਚੌਕੀਦਾਰ ਦੀ ਕੁੱਟਮਾਰ ਕਰ ਕੇ 256 ਬੋਰੀਆਂ ਕਣਕ ਲੁੱਟੀ ਸੀ। ਇਸੇ ਤਰ੍ਹਾਂ ਦਿੜ੍ਹਬਾ ਦੇ ਪਨਗਰੇਨ ਗੋਦਾਮ ਵਿਚੋਂ ਵੀ 280 ਗੱਟੇ ਚੋਰੀ ਕੀਤੇ ਸਨ। ਪੁਲਿਸ ਨੇ ਮਾਮਲਿਆਂ ਦੀ ਜਾਂਚ ਦੇ ਆਧਾਰ ਤੇ ਮੁਲਜਮਾਂ ਨੂੰ 210 ਕੁਇੰਟਲ 50 ਕਿੱਲੋ ਕਣਕ ਦੇ ਟਰੱਕ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਨੂੰ ਬਦਮਾਸ਼ਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਹਾਲ ਹੀ ਵਿੱਚ ਪੁਲਿਸ ਸਟੇਸ਼ਨ ਦਿੜ੍ਹਬਾ ਅਤੇ ਸੇਰਪੁਰ ਦੇ ਖੇਤਰ ਵਿੱਚ ਕਣਕ ਦੀਆਂ ਬੋਰੀਆਂ ਲੁੱਟਣ ਵਾਲੇ ਗਿਰੋਹ ਦੇ 09 ਮੈਂਬਰਾਂ ਨੂੰ ਲੁੱਟੀ ਹੋਈ ਕਣਕ ਅਤੇ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 20-21 ਮਈ 2025 ਦੀ ਅੱਧੀ ਰਾਤ ਨੂੰ, 14-15 ਅਣਪਛਾਤੇ ਮੁਲਜਮਾਂ ਨੇ ਸੇਰਪੁਰ ਦੇ ਕੈਟਰੋਂ ਰੋਡ ਸਥਿਤ ਪਨਗ੍ਰੇਨ ਗੋਦਾਮ ਵਿੱਚੋਂ 256 ਬੋਰੀਆਂ ਲੁੱਟੀ ਸੀ। ਮੁਲਜਮਾਂ ਨੇ ਚੌਕੀਦਾਰ ਦੀ ਕੁੱਟਮਾਰ ਵੀ ਕੀਤੀ ਸੀ। ਇਸੇ ਤਰ੍ਹਾਂ 3-4 ਜੂਨ 2025 ਦੀ ਰਾਤ ਨੂੰ, 10-15 ਅਣਪਛਾਤੇ ਮੁਲਜ਼ਮਾਂ ਨੇ ਦਿੜ੍ਹਬਾ ਵਿਖੇ ਸਥਿਤ ਪਨਗ੍ਰੇਨ ਗੋਦਾਮ ਵਿਚੋਂ 280 ਬੋਰੀਆਂ ਕਣਕ ਚੋਰੀ ਕਰ ਲਈ ਸੀ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਤਕਨੀਕੀ ਸਾਧਨਾਂ ਦੀ ਵਰਤੋਂ ਕਰਦਿਆਂ ਗੁਪਤ ਜਾਣਕਾਰੀ ਦੇ ਆਧਾਰ ‘ਤੇ 9 ਮੁਲਜ਼ਮਾਂ ਨੂੰ 210 ਕੁਇੰਟਲ 50 ਕਿਲੋਗ੍ਰਾਮ ਕਣਕ ਨੂੰ ਟਰੱਕ ਸਮੇਤ ਬਰਾਮਦ ਕੀਤਾ ਐ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਜਿਸ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।