ਪੰਜਾਬ ਪਠਾਨਕੋਟ ’ਚ ਖੋਹ ਦੀ ਕੋਸ਼ਿਸ਼ ਦੌਰਾਨ ਦੋ ਔਰਤਾਂ ਜ਼ਖਮੀ/ ਮੋਟਰ ਸਾਈਕਲ ਸਵਾਰ ਪਰਸ ਤੇ ਖੋਹ ਕੇ ਹੋਏ ਫਰਾਰ/ ਇਕ ਔਰਤ ਨੂੰ ਗੰਭੀਰ ਹਾਲਤ ਕਾਰਨ ਕੀਤਾ ਰੈਫਰ By admin - June 10, 2025 0 9 Facebook Twitter Pinterest WhatsApp ਪਠਾਨਕੋਟ ਦੇ ਸੁਜਾਨਪੁਰ ਇਲਾਕੇ ਅੰਦਰ ਲੁਟੇਰਿਆਂ ਵੱਲੋਂ ਕੀਤੀ ਖੋਹ ਦੌਰਾਨ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸਜਾਨਪੁਰ ਦੇ ਪੁਲ ਨੰਬਰ ਚਾਰ ਦੀ ਐ, ਜਿੱਥੇ ਦੁਪਹਿਰ 12 ਵਜੇ ਮੋਟਰ ਸਾਈਕਲ ਸਵਾਰਾਂ ਨੇ ਦੋ ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਸੜਕ ਤੇ ਡਿੱਗ ਪਈਆਂ। ਇਸ ਤੋਂ ਬਾਅਦ ਲੁਟੇਰੇ ਪਰਸ ਝਪਟ ਕੇ ਫਰਾਰ ਹੋ ਗਏ। ਦੋਵੇਂ ਔਰਤਾਂ ਨੂੰ ਸੁਜਾਨਪੁਰ ਦਾ ਕਮਿਉਨਿਟੀ ਸੈਂਟਰ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਪਠਾਨਕੋਟ ਰੈਫਰ ਕਰ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਮੋਨਿਕਾ ਬਾਸੀ ਗੁਗਰਾ ਨੇ ਦੱਸਿਆ ਕਿ ਅਸੀਂ ਬੈਂਕ ਵਿੱਚੋਂ ਪੈਸੇ ਕਢਵਾ ਕੇ ਸਕੂਟੀ ’ਤੇ ਸਵਾਰ ਹੋ ਕੇ ਜਾ ਰਹੀਆਂ ਸੀ ਕਿ ਪੁੱਲ ਨੰਬਰ ਚਾਰ ਦੇ ਨੇੜੇ ਮੋਟਰਸਾਈਕਲ ਤੇ ਸਵਾਰ 2 ਲੁਟੇਰਿਆਂ ਨੇ ਉਨਾਂ ਦਾ ਪਰਸ ਅਤੇ ਚੈਨ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਡਿੱਗ ਪਈਆਂ ਅਤੇ ਉਹਨਾਂ ਦੇ ਸੱਟਾਂ ਲੱਗੀਆਂ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਪਰਸ ਲੈ ਕੇ ਦੌੜ ਗਏ। ਲੋਕਾਂ ਵੱਲੋਂ ਉਹਨਾਂ ਨੂੰ ਸੁਜਾਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਆ, ਜਿੱਥੇ ਉਨਾਂ ਨੂੰ ਪਠਾਨਕੋਟ ਰੈਫਰ ਕਰ ਦਿੱਤਾ ਗਿਆ ਹੈ। ਐਸਐਮਓ ਡਾਕਟਰ ਆਰੁਸ਼ੀ ਸ਼ਰਮਾ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਪਠਾਨਕੋਟ ਰੈਫਰ ਕੀਤਾ ਗਿਆ ਹੈ।