ਪੰਜਾਬ ਦੀਨਾਨਗਰ ਦੇ ਪਿੰਡ ਗਾਂਧੀਆਂ ’ਚ ਬੈਂਕ ਸਾੜਣ ਦੀ ਕੋਸ਼ਿਸ਼/ ਦੇਰ ਰਾਤ ਅਣਪਛਾਤਾ ਵਿਅਕਤੀ ਅੱਗ ਲਾ ਕੇ ਹੋਇਆ ਫਰਾਰ/ ਅੱਗ ਲਾਉਣ ਦੀ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - June 10, 2025 0 7 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਗਾਂਧੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਨੂੰ ਅੱਗ ਲਾਉਣ ਮਾਮਲਾ ਸਾਹਮਣੇ ਆਇਆ ਐ। ਘਟਨਾ ਬੀਤੀ ਦੇਰ ਰਾਤ ਦੀ ਐ। ਜਾਣਕਾਰੀ ਅਨੁਸਾਰ ਇਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਬੈਂਕ ਦੇ ਬਾਹਰ ਤੇਲ ਛਿੜਕਿਆਂ ਅਤੇ ਫਿਰ ਅੱਗ ਲਾ ਕੇ ਫਰਾਰ ਹੋ ਗਿਆ। ਅੱਗ ਲਾਉਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਅੱਗ ਨਾਲ ਬੈਂਕ ਦੇ ਬਾਹਰ ਲੱਗੇ ਫਲੈਕਸੀ ਬੋਰਡ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਐ। ਬੈਂਕ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਮੰਗੀ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਸੰਦੀਪ ਅੱਤਰੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਅਸੀਂ ਸ਼ਾਮ ਵੇਲੇ ਬੈਂਕ ਬੰਦ ਕਰਕੇ ਘਰ ਚਲੇ ਗਏ ਸਵੇਰੇ ਕਿਸੇ ਦਾ ਸਾਨੂੰ ਫੋਨ ਆਇਆ ਕਿ ਬੈਂਕ ਨੂੰ ਅੱਗ ਲੱਗੀ ਹੋਈ ਹੈ ਜਦ ਆ ਕੇ ਦੇਖਿਆ ਤਾਂ ਬੈਂਕ ਦੇ ਬਾਹਰਲੀ ਸਾਈਡ ਤੇ ਲੱਗੇ ਫਲੈਕਸੀ ਬੋਰਡ ਸਮੇਤ ਬਿਜਲੀ ਦੀਆਂ ਸਾਰੀਆਂ ਤਾਰਾਂ ਸੜ ਕੇ ਸੁਆਹ ਹੋ ਗਈਆਂ ਸਨ। ਜਦੋਂ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਇੱਕ ਨੌਜਵਾਨ ਰਾਤ ਕਰੀਬ 12 ਵਜੇ ਹੱਥ ਵਿੱਚ ਪੈਟਰੋਲ ਦੀ ਕੈਨੀ ਲੈ ਕੇ ਆਉਂਦਾ ਹੈ ਅਤੇ ਉਸ ਵੱਲੋਂ ਪਹਿਲਾਂ ਬੈਂਕ ਦੇ ਉੱਤੇ ਪੈਟਰੋਲ ਸੁੱਟਿਆ ਜਾਂਦਾ ਹੈ ਅਤੇ ਬਾਅਦ ਵਿੱਚ ਅੱਗ ਲਗਾਈ ਜਾਦੀ ਹੈ ਤੇ ਮੌਕੇ ਫਰਾਰ ਹੋ ਜਾਂਦਾ ਹੈ। ਇਸ ਸਬੰਧੀ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।