ਚੰਡੀਗੜ੍ਹ ’ਚ ਭਾਜਪਾ ਆਗੂ ਅਨੁਰਾਗ ਠਾਕੁਰ ਦੀ ਪ੍ਰੈੱਸ ਕਾਨਫਰੰਸ/ ਸਰਕਾਰ ਦੇ 11 ਸਾਲਾਂ ਦੇ ਕੰਮਾਂ ਬਾਰੇ ਸਾਂਝਾ ਕੀਤੀ ਜਾਣਕਾਰੀ/ ਕਿਹਾ, 11 ਸਾਲਾ ਦੇ ਕਾਰਜਕਾਲ ਕਾਰਨ ਨਵੀਆਂ ਉਚਾਈਆਂ ਛੂਹ ਰਿਹੈ ਦੇਸ਼

0
7

ਭਾਜਪਾ ਦੇ ਸੀਨੀਅਰ ਆਗੂ ਅਨੁਰਾਗ ਠਾਕੁਰ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ  ਕਰ ਕੇ ਕੇਂਦਰ ਸਰਕਾਰ ਦੀਆਂ 11 ਸਾਲ ਦੀਆਂ ਪ੍ਰਾਪਤੀਆਂ ਦਾ ਬਿਊਰਾ ਸਾਂਝਾ ਕੀਤਾ ਐ। ਇੱਥੇ ਪਾਰਟੀ ਦੇ ਦਫਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ 11 ਸਾਲਾਂ ਦੇ ਕਾਰਜ ਕਾਲ ਦੌਰਾਨ ਉਹ ਕੁੱਝ ਕਰ ਦਿਖਾਇਆ ਐ ਜੋ ਕੁੱਝ ਪਿਛਲੀਆਂ ਸਰਕਾਰਾਂ ਨਹੀਂ ਸੀ ਕਰ ਪਾਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬ ਲੋਕਾਂ ਨੂੰ ਵੱਡੇ ਕੰਮ ਕੀਤੇ ਨੇ, ਜਿਸ ਦੀ ਬਦੌਲਤ ਗਰੀਬਾਂ ਦੇ ਜੀਵਨ ਪੱਧਰ ਵਿਚ ਵੱਡਾ ਸੁਧਾਰ ਹੋਇਆ ਐ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਮੁਫਤ ਅਨਾਜ ਅਤੇ ਮੁਫਤ ਇਲਾਜ ਦੀ ਜਿਹੜੀ ਸਹੂਲਤ ਕੇਂਦਰ ਸਰਕਾਰ ਦੇ ਰਹੀ ਐ, ਇਹ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅਤਿਵਾਦ ਨਾਲ ਨਜਿੱਠ ਸਮੇਤ ਕੇਂਦਰ ਸਰਕਾਰ ਹਰ ਖੇਤਰ ਵਿਚ ਵਧੀਆ ਕੰਮ ਕਰ ਰਹੀ ਐ, ਜਿਸ ਤੋਂ ਦੇਸ਼ ਦੇ ਲੋਕ ਖੁਸ਼ ਨੇ। ਉਨ੍ਹਾਂ ਕਿਹ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 11 ਸਾਲ ਦੇ ਕਾਰਜਕਾਲ ਦੌਰਾਨ ਨਵੀਆਂ ਉਚਾਈਆਂ ਨੂੰ ਛੂਹੀਆਂ ਨੇ। ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਹੈ, ਜਿਸ ਵੱਡੀ ਗਿਣਤੀ ਗਰੀਬਾਂ ਨੂੰ ਲਾਭ ਮਿਲ ਰਿਹਾ ਐ। ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤਿਵਾਦ ਨਾਲ ਨਜਿੱਠਣ ਲਈ ਤਤਪਰ ਐ, ਜਿਸ ਦੇ ਚਲਦਿਆਂ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਵੱਡੇ ਕੰਮ ਕੀਤੇ। ਇਸ ਤੋਂ ਇਲਾਵਾ ਔਰਤਾਂ ਲਈ ਵੀ ਜ਼ਿਕਰਯੋਗ ਕੰਮ ਕੀਤੇ ਨੇ ਜਿਸ ਕਾਰਨ ਔਰਤਾਂ ਦੀ ਹਾਲਤ ਕਾਫੀ ਸੁਧਰੀ ਐ।

LEAVE A REPLY

Please enter your comment!
Please enter your name here