ਸਿਆਸੀ ਪਾਰੀ ਦੀ ਤਿਆਰੀ ’ਚ ਅਦਾਕਾਰ ਤੇ ਬਾਡੀ ਬਿਲਡਰ ਵਰਿੰਦਰ ਘੁੰਮਣ/ ਪੰਜਾਬ ਦੇ ਸਿਆਸੀ ਸਿਸਟਮ ’ਚ ਤਬਦੀਲੀ ਨੂੰ ਦੱਸਿਆ ਮੁੱਖ ਮਕਸਦ/ 2027 ਦੀਆਂ ਚੋਣਾਂ ਦੌਰਾਨ ਕਿਸਮਤ ਅਜਮਾਉਣ ਦਾ ਕੀਤਾ ਐਲਾਨ

0
8

ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਹਾਲਾਂਕਿ ਫਿਲਹਾਲ ਇਹ ਤੈਅ ਨਹੀਂ ਹੈ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਨਗੇ ਪਰ ਉਨ੍ਹਾਂ ਨੇ ਪੰਜਾਬ ਦੇ ਸਿਆਸੀ ਸਿਸਟਮ ਨੂੰ ਬਦਲਣ ਖਾਤਰ ਸਿਆਸਤ ਵਿਚ ਆਉਣ ਦਾ ਇੱਛਾ ਜਾਹਰ ਕੀਤੀ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਬਾਡੀ ਬਿਲਡਰ ਅਤੇ ਅਦਾਕਾਰੀ ਵਿਚ ਚੰਗਾ ਕੈਰੀਅਰ ਐ ਪਰ ਉਹ ਪੰਜਾਬ ਦੇ ਸਿਆਸੀ ਮਾਹੌਲ ਨੂੰ ਬਦਲਣਾ ਚਾਹੁੰਦੇ ਨੇ, ਜਿਸ ਕਾਰਨ ਉਨ੍ਹਾਂ ਨੇ ਸਿਆਸਤ ਵਿਚ ਆਉਣ ਦਾ ਮੰਨ ਬਣਾਇਆ ਐ।  ਦੱਸ ਦੇਈਏ ਕਿ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੀ ਅਦਾਕਾਰੀ ਤੇ ਬਾਡੀ ਬਿਲਡਰ ਰਾਹੀਂ ਪੰਜਾਬ ਦੇ ਨਾਮ ਦੁਨੀਆਂ ਭਰ ਅੰਦਰ ਚਮਕਾਇਆ ਐ। ਵਰਿੰਦਰ ਘੁੰਮਣ ਨੌਜਵਾਨਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ।  ਵਰਿੰਦਰ ਸਿੰਘ ਘੁੰਮਣ ਨੇ ਅੱਗੇ ਕਿਹਾ ਕਿ ਮੈਂ ਹਮੇਸ਼ਾ ਨੌਜਵਾਨਾਂ ਨੂੰ ਸਿਹਤਮੰਦ ਬਣਨ ਅਤੇ ਖੇਡਾਂ ਵੱਲ ਉਨ੍ਹਾਂ ਦਾ ਝੁਕਾਅ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਮੈਂ ਇਹ ਫੈਸਲਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਨਾਲ ਜੋੜਨ ਲਈ ਲਿਆ ਹੈ। ਮੈਂ ਖੁਦ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਪਰ ਨੌਜਵਾਨ ਪੀੜ੍ਹੀ ਲਈ ਮੈਨੂੰ ਲੱਗਦਾ ਹੈ ਕਿ ਇਹ ਸਮੇਂ ਦੀ ਲੋੜ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ ਅੱਗੇ ਕਿਹਾ ਕਿ ਮੈਂ ਕਿਸੇ ਰਾਜਨੀਤਿਕ ਪਿਛੋਕੜ ਤੋਂ ਨਹੀਂ ਹਾਂ, ਮੈਂ ਇੱਕ ਆਮ ਪਰਿਵਾਰ ਅਤੇ ਕਿਸਾਨ ਪਰਿਵਾਰ ਦਾ ਪੁੱਤਰ ਹਾਂ। ਮੇਰਾ ਇੱਕ ਡੇਅਰੀ ਹੈ। ਮੈਂ ਪਿਛਲੇ 20 ਸਾਲਾਂ ਤੋਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹਾਂ। ਮੈਂ ਪੰਜਾਬ ਤੋਂ ਹਾਂ, ਰਾਜਨੀਤੀ ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਹੈ। ਮੈਨੂੰ ਇਹ ਸਾਡੇ ਗੁਰੂਆਂ ਦੇ ਹੁਕਮ ਤੋਂ ਬਾਅਦ ਮਿਲਿਆ ਹੈ। ਮੈਂ ਇੱਕ ਚੰਗੀ ਜ਼ਿੰਦਗੀ ਜੀ ਰਿਹਾ ਹਾਂ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ, ਨੌਜਵਾਨਾਂ ਲਈ ਅੱਗੇ ਆਉਣ ਦਾ ਸਮਾਂ ਆ ਗਿਆ ਹੈ।

LEAVE A REPLY

Please enter your comment!
Please enter your name here