Uncategorized ਤਰਨ ਤਾਰਨ ਦੇ ਪਿੰਡ ਪਹੂਵਿੰਡ ’ਚ ਜ਼ਮੀਨੀ ਵਿਵਾਦ ਭਖਿਆ/ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਲਾਏ ਧੋਖੇ ਨਾਲ ਜ਼ਮੀਨ ਹਥਿਆਉਣ ਦੇ ਇਲਜ਼ਾਮ/ ਪੁਲਿਸ ਨੇ ਸ਼ਾਂਤ ਕਰਵਾਇਆ ਮਾਮਲਾ, ਦੋਵੇਂ ਧਿਰਾਂ ਨੇ ਮੰਗਿਆ ਇਨਸਾਫ By admin - June 9, 2025 0 10 Facebook Twitter Pinterest WhatsApp ਤਰਨ ਤਾਰਨ ਦੇ ਪਿੰਡ ਪਹੂਵਿੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ, ਜਿਨ੍ਹਾਂ ਨੂੰ ਪੁਲਿਸ ਨੇ ਵਿਚ ਪੈ ਕੇ ਮੁਸ਼ਕਲ ਨਾਲ ਸ਼ਾਂਤ ਕਰਵਾਇਆ। ਪਿੰਡ ਦੇ ਸੁਖਰਾਜ ਸਿੰਘ ਨਾਮ ਦੇ ਸਖਸ਼ ਨੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਅਮਰਜੀਤ ਸਿੰਘ ਤੇ ਇਕ ਕਿੱਲੇ ਦੀ ਧੋਖੇ ਨਾਲ ਰਜਿਸਟਰੀ ਕਰਵਾ ਕੇ ਕਬਜ਼ੇ ਦੀ ਕੋਸ਼ਿਸ਼ ਦੇ ਇਲਜਾਮ ਲਾਏ ਨੇ। ਸੁਖਰਾਜ ਸਿੰਘ ਦਾ ਇਲਜਾਮ ਐ ਕਿ ਉਸ ਨੇ ਇਕ ਸਖਸ਼ ਨਾਲ 18 ਲੱਖ ਰੁਪਏ ਵਿਚ ਜ਼ਮੀਨ ਦਾ ਬਿਆਨਾਂ ਕਰਵਾਇਆ ਸੀ ਪਰ ਸਾਬਕਾ ਸਰਪੰਚ ਨੇ ਉਕਤ ਸਖਸ਼ ਤੋਂ ਜ਼ਮੀਨ ਆਪਣੇ ਨਾਮ ਕਰਵਾ ਲਈ ਐ। ਉਧਰ ਸਾਬਕਾ ਸਰਪੰਚ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਮੁਤਾਬਕ ਰਜਿਸਟਰੀ ਕਰਵਾਈ ਐ ਜਦਕਿ ਸੁਖਰਾਜ ਸਿੰਘ ਨੇ ਝੂਠਾ ਬਿਆਨਾ ਕਰਵਾਇਆ ਐ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਐ। ਪੁਲਿਸ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਵਿਅਕਤੀ ਤੋਂ ਆਪਣੇ ਨਾਮ ਤਹਿਸੀਲ ਚੋਂ ਬਾਹਰ ਦਾ ਬਿਆਨਾ ਕਰਵਾਇਆ ਹੋਇਆ ਸੀ ਅਤੇ ਅਤੇ ਮੇਰੇ ਵੱਲੋਂ ਇੱਕ ਕਿੱਲਾ ਜਮੀਨ ਦਾ 18 ਲੱਖ ਰੁਪਇਆ ਵੀ ਉਸ ਵਿਅਕਤੀ ਨੂੰ ਨਗਦ ਦਿੱਤਾ ਸੀ ਪਰ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਬਿਆਨਾਂ ਕਰਨ ਵਾਲੇ ਵਿਅਕਤੀਆਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਪਹਿਲਾਂ ਕਿਸੇ ਹੋਰ ਦੇ ਨਾਮ ਤੇ ਪਾਵਰ ਆਫ ਟਰਨਿੰਗ ਕਰਾਈ ਅਤੇ ਬਾਅਦ ਵਿੱਚ ਆਪਣੇ ਨਾਮ ਤੇ ਰਜਿਸਟਰੀ ਕਰਵਾ ਲਈ ਅਤੇ ਹੁਣ ਅਮਰਜੀਤ ਸਿੰਘ ਉਸ ਉਪਰ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਸੁਖਰਾਜ ਸਿੰਘ ਨੇ ਡੀਐਸਪੀ ਭਿਖੀ ਵਿੰਡ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ। ਉਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਅਮਰਜੀਤ ਸਿੰਘ ਪਹੂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੁਖਰਾਜ ਸਿੰਘ ਨੇ ਝੂਠਾ ਬਿਆਨਾ ਕਰਵਾਇਆ ਹੈ ਅਤੇ ਜੋ ਰਜਿਸਟਰੀ ਸਾਡੇ ਵੱਲੋਂ ਕਰਵਾਈ ਗਈ ਹੈ ਉਹ ਤਹਿਸੀਲਦਾਰ ਤੋਂ ਮਨਜ਼ੂਰ ਸ਼ੋਧਾ ਅਤੇ ਜੋ ਪਾਵਰ ਆਫ ਟਰਨਿੰਗ ਸਾਡੇ ਵੱਲੋਂ ਕਰਵਾਈ ਗਈ ਹੈ ਉਹ ਵੀ ਤਹਿਸੀਲਦਾਰ ਤੋਂ ਮਨਸੂਰ ਸ਼ੁਧਾ ਹੈ ਸੁਖਰਾਜ ਸਿੰਘ ਧੱਕੇ ਨਾਲ ਹੀ ਉਹਨਾਂ ਦੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਜੋ ਸੱਚਾਈ ਸਭ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਸੁਖਰਾਜ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਭਿੱਖੀਵਿੰਡ ਦੇ ਐਸਐਚ ਓ ਮਨੋਜ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਵਿਅਕਤੀ ਸੱਚਾ ਹੋਇਆ ਉਸ ਨੂੰ ਇਨਸਾਫ ਦਵਾਇਆ ਜਾਵੇਗਾ ਤੇ ਜੋ ਝੂਠਾ ਹੋਇਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ