Uncategorized ਜਲੰਧਰ ’ਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਦੋਸਤਾਂ ਦੀ ਮੌਤ/ 6 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕਾਂ ’ਚ ਸ਼ਾਮਲ ਨਾਬਾਲਿਗ/ ਮੰਨਤਾ ਤੋਂ ਬਾਅਦ ਹੋਇਆ ਸੀ ਜਨਮ, ਪਰਿਵਾਰ ਦਾ ਰੋ ਰੋ ਬੁਰਾ ਹਾਲ By admin - June 9, 2025 0 10 Facebook Twitter Pinterest WhatsApp ਜਲੰਧਰ ਦੇ ਪਿੰਡ ਗੁਰਾਇਆ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਚਿ ਦੋ ਦੋਸਤਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਇਹ ਹਾਦਸਾ ਗੁਰਾਇਆ ਦੇ ਢੇਸੀਆਂ ਰੋਡ ਤੇ ਵਾਪਰਿਆਂ ਐ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਪੁੱਤਰ ਬਲਦੇਵ ਵਾਸੀ ਗੁਰਾਇਆ, ਜਲੰਧਰ ਅਤੇ 16 ਸਾਲਾ ਲੱਕੀ, ਵਾਸੀ ਪਿੰਡ ਘੁੱਦਕਾ, ਗੁਰਾਇਆ ਵਜੋਂ ਹੋਈ ਹੈ। ਮ੍ਰਿਤਕ ਲੱਕੀ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਿਮਰਜੀਤ ਦੀਆਂ ਦੋ ਭੈਣਾਂ ਹਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਹ ਹਾਦਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਾਪਰਿਆ ਦੱਸਿਆ ਜਾ ਰਿਹਾ ਐ। ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਦਾ ਰੋ ਰੋ ਕੇ ਬੂਰਾ ਹਾਲ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਦੋਵੇਂ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਗੁਰਾਇਆ ਤੋਂ ਢੇਸੀਆਂ ਵੱਲ ਆ ਰਹੇ ਸੀ ਕਿ ਇੱਥੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਲੋਕਾਂ ਦੇ ਦੱਸਣ ਮੁਤਾਬਕ ਹਾਦਸੇ ਵਿਚ ਮੋਟਰ ਸਾਈਕਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਮੌਕੇ ਤੇ ਹਾਲਾਤਾਂ ਮੁਤਾਬਕ ਕਿਸੇ ਨੇ ਨੌਜਵਾਨਾਂ ਨੂੰ ਸਾਈਡ ਤੋਂ ਟੱਕਰ ਮਾਰੀ ਅਤੇ ਫਿਰ ਕੋਈ ਭਾਰੀ ਚੀਜ਼ ਉਨ੍ਹਾਂ ਦੇ ਉੱਪਰੋਂ ਲੰਘ ਗਈ। ਲੱਕੀ 6 ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਪੜ੍ਹ ਰਿਹਾ ਸੀ ਅਤੇ ਕਈ ਥਾਵਾਂ ‘ਤੇ ਪ੍ਰਾਰਥਨਾ ਕਰਨ ਤੋਂ ਬਾਅਦ ਮਾਪਿਆਂ ਨੂੰ ਪੁੱਤਰ ਮਿਲਿਆ। ਸਿਮਰਜੀਤ ਮਿਸਤਰੀ ਦਾ ਕੰਮ ਕਰਦਾ ਸੀ। ਗੁਰਾਇਆ ਥਾਣੇ ਦੇ ਐਸਐਸਓ ਸਿਕੰਦਰ ਸਿੰਘ ਵਿਰਕ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਐਸਐਚਓ ਵਿਰਕ ਨੇ ਕਿਹਾ – ਰਾਤ 8:15 ਵਜੇ ਦੇ ਕਰੀਬ ਦੋ ਨੌਜਵਾਨ ਬਾਈਕ ‘ਤੇ ਗੁਰਾਇਆ ਤੋਂ ਪਿੰਡ ਸੰਗ ਢੇਸੀਆਂ ਵੱਲ ਆ ਰਹੇ ਸਨ। ਦੋਵੇਂ ਨੌਜਵਾਨ ਬਹੁਤ ਛੋਟੇ ਸਨ ਅਤੇ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।