ਗੁਰਦਾਸਪੁਰ ਦੀ ਬੱਲੇਹਾਲੀ ਨਹਿਰ ’ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼/ ਬੀਤੇ ਦਿਨ ਦੁਕਾਨਦਾਰ ਦੇ ਅਪਸ਼ਬਦਾਂ ਤੋਂ ਪ੍ਰੇਸ਼ਾਨ ਹੋ ਕੇ ਮਾਰੀ ਸੀ ਛਾਲ/ ਚਲਾਂਗ ਤੋਂ ਪਹਿਲਾਂ ਲਾਈਵ ਹੋ ਕੇ ਲਾਏ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

0
11

ਗੁਰਦਾਸਪੁਰ ਦੇ ਬੱਬੇਵਾਲੀ ਪੁਲ ਤੋਂ ਚਾਰ ਦਿਨ ਪਹਿਲਾਂ ਛਲਾਂਗ ਮਾਰਨ ਵਾਲੇ ਨੌਜਵਾਨ ਦੀ ਲਾਸ਼ ਪੁਲ ਤੋਂ ਇਕ ਕਿੱਲੋਮੀਟਰ ਅੱਗੇ ਜਾ ਕੇ ਬਰਾਮਦ ਹੋ ਗਈ ਐ। ਰਣਦੀਪ ਸਿੰਘ ਨਾਮ ਦੇ ਇਸ 21 ਸਾਲਾ ਨੌਜਵਾਨ ਨੇ ਦੁਕਾਨਦਾਰ ਦੇ ਅਪਸ਼ਬਦਾਂ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਵੀਰਵਾਰ ਦੀ ਰਾਤ 11 ਵਜੇ ਪੁਲ ਤੋਂ ਲਾਈਵ ਹੋ ਕੇ ਨਹਿਰ ਵਿਚ ਛਲਾਂਗ ਮਾਰ ਦਿੱਤੀ ਸੀ। ਉਸੇ ਦਿਨ ਤੋਂ ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਵੱਲੋਂ ਰਣਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਚੌਥੇ ਦਿਨ ਉਸ ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿਲੋਮੀਟਰ ਅੱਗੇ ਜਾ ਕੇ ਬਰਾਮਦ ਹੋਈ ਐ। ਘਟਨਾ ਤੋਂ ਬਾਅਦ ਮੁਲਜਮ ਦੁਕਾਨਦਾਰ ਫਰਾਰ ਐ। ਪਰਿਵਾਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਰਣਦੀਪ ਸਿੰਘ ਗੱਡੀਆਂ ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ। ਉਹ ਇਕ ਟਰੈਕਟਰ ਤੇ ਸਪੀਕਰ ਲਗਾ ਕੇ ਉੱਚੀ ਆਵਾਜ਼ ਕਰ ਕੇ ਸਪੀਕਰ ਦੀ ਜਾਂਚ ਕਰ ਰਿਹਾ ਸੀ, ਜਿਸ ਨੂੰ ਲੈ ਕੇ ਉਸ ਦੀ ਦੁਕਾਨ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਕਰਦੇ ਨਿਸ਼ਾਨ ਸਿੰਘ ਨਾਮ ਦੇ ਸਖਸ਼ ਨੇ ਉਸ ਨੂੰ ਅਪਸ਼ਬਦ ਬੋਲੇ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਰਣਦੀਪ ਸਿੰਘ ਨੇ ਬੱਬੇਹਾਲੀ ਪੁਲ ਤੇ ਜਾ ਕੇ ਲਾਈਵ ਹੋਣ ਬਾਅਦ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਉਸ ਨੇ ਦੁਕਾਨਦਾਰ ਵੱਲੋਂ ਜ਼ਲੀਲ ਕੀਤੇ ਜਾਣ ਦਾ ਬਿਰਤਾਂਤ ਸਾਂਝਾ ਕੀਤ ਸੀ। ਜਿਸ ਤੋਂ ਬਾਅਦ ਥਾਣਾ ਤਿਬੜ ਦੀ ਪੁਲਸ ਨੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਉਸੇ ਦਿਨ ਤੋਂ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਰਣਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਚੌਥੇ ਦਿਨ ਘਟਨਾ ਸਥਾਨ ਤੋਂ ਕਰੀਬ ਇਕ ਕਿਲੋਮੀਟਰ ਦੂਰੀ ’ਤੇ ਲਾਸ਼ ਬਰਾਮਦ ਹੋਈ ਹੈ। ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੀ ਟੀਮ ਦੇ ਗੋਤਾਖੋਰਾ, ਬੋਟ ਸਮੇਤ ਮੌਕੇ ਤੇ ਪਹੁੰਚ ਕੇ ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚ ਕਰੀਬ 69 ਘੰਟੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ। ਮ੍ਰਿਤਕ ਰਣਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਣਦੀਪ ਸਿੰਘ ਤਿੰਨਾਂ ਭੈਣਾਂ ਦਾ ਕੱਲਾ ਕੱਲਾ ਭਰਾ ਸੀ, ਜੋ ਆਪਣੀ ਦੁਕਾਨ ਦੇ ਨੇੜੇ ਦੇ ਦੁਕਾਨਦਾਰ ਵੱਲੋਂ ਬੋਲੇ ਗਏ ਅਪ ਸ਼ਬਦਾਂ ਅਤੇ ਗਾਲਾਂ ਨੂੰ ਨਾ ਝੱਲ ਸਕਿਆ  ਤੇ ਇਸ ਗੱਲ ਤੇ ਦਿਲ ਨੂੰ ਲੈ ਲਿਆ।  ਉਹਨਾਂ ਦੱਸਿਆ ਕਿ ਦੋਸ਼ੀ ਨਿਸ਼ਾਨ ਸਿੰਘ ਫਰਾਰ ਹੋ ਗਿਆ ਹੈ ਪਰ ਉਸ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਰਣਦੀਪ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉੱਥੇ ਹੀ ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੇ ਟੀਮ ਮੈਂਬਰ ਗੋਤਾਖੌਰ ਸਾਬਾ ਨੇ ਦੱਸਿਆ ਕਿ ਕਾਫੀ ਮਸ਼ੱਕਤ ਨਾਲ ਰਣਦੀਪ ਸਿੰਘ ਦੀ ਲਾਸ਼ ਮਿਲੀ ਹੈ । ਸੋਸਾਇਟੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਵੋਟ ਅਤੇ ਗੋਤਾਖੋਰਾਂ ਦੀ ਸੇਵਾ ਮੁਫਤ ਦਿੱਤੀ ਜਾਂਦੀ ਹੈ ਅਤੇ ਇਸ ਦੇ ਲਈ ਸਰਕਾਰ ਕੋਲੋਂ ਕੁਝ ਨਹੀਂ ਮਿਲਦਾ।

LEAVE A REPLY

Please enter your comment!
Please enter your name here