Uncategorized ਗੁਰਦਾਸਪੁਰ ’ਚ ਵਾੜੇ ਨੂੰ ਲੱਗੀ ਅੱਗ ਨਾਲ 7 ਦੁਧਾਰੂ ਪਸ਼ੂ ਝੁਲਸੇ/ ਦੋ ਗਾਵਾਂ ਤੇ ਨਵਜੰਮੀ ਵੱਛੀ ਦੀ ਝੁਲਸਣ ਕਾਰਨ ਹੋਈ ਮੌਤ By admin - June 9, 2025 0 9 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਪੁਰਾਣਾਸ਼ਾਲਾ ਦੇ ਪਿੰਡ ਛੀਨਾ ਬੇਟ ਵਿਖੇ ਪਸ਼ੂਆਂ ਦੇ ਵਾੜੇ ਨੂੰ ਲੱਗੀ ਅੱਗ ਕਾਰਨ 7 ਪਸ਼ੂਆਂ ਦੇ ਝੁਲਸਣ ਅਤੇ ਦੋ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮਰਨ ਵਾਲੇ ਪਸ਼ੂਆਂ ਵਿਚ ਦੋ ਗਾਵਾਂ ਤੋਂ ਇਲਾਵਾ ਇਕ ਨਵਜੰਮੀ ਵੱਛੀ ਵੀ ਸ਼ਾਮਲ ਐ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਨਾਮ ਦੇ ਕਿਸਾਨ ਵੱਲੋਂ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਪਸ਼ੂਆਂ ਦਾ ਵਾੜਾ ਬਣਾਇਆ ਹੋਇਆ ਐ, ਜਿੱਥੇ ਸਵੇਰੇ 7 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਮਾਲਕਾਂ ਨੂੰ ਸੂਚਿਤ ਕੀਤਾ। ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਪਸ਼ੂਆਂ ਨੂੰ ਖੋਲ੍ਹ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 7 ਦੁਧਾਰੂ ਗਾਵਾਂ ਝੁੱਲਸ ਗਈਆਂ, ਜਦਕਿ ਦੋ ਗਾਵਾਂ ਤੇ ਇਕ ਨਵਜੰਮੀ ਵੱਛੀ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੀੜਤ ਕਿਸਾਨ ਨੇ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਉਸ ਦੀ ਛੀਨਾ ਬੇਟ ਦੇ ਬਾਹਰ ਖੇਤਾਂ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਵੇਲੇ ਹਵੇਲੀ ਅੰਦਰ ਅੱਧੀ ਦਰਜਨ ਤੋਂ ਵਧੇਰੇ ਦੁਧਾਰੂ ਗਾਵਾਂ ਬੰਨੀਆਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਵੱਲੋਂ ਜੱਦੋਜਹਿਦ ਕਰ ਕੇ ਬਾਕੀ ਗਾਵਾਂ ਦੇ ਰੱਸੇ ਵਗੈਰਾ ਖੋਲ ਦਿੱਤੇ ਗਏ ਪਰ ਇਕ ਦੁਧਾਰੂ ਗਾਂ ਅਤੇ ਨਵਜੰਮੀ ਵੱਛੀ ਦੀ ਜ਼ਿਆਦਾ ਛੁਲਸਣ ਕਾਰਨ ਮੌਤ ਹੋ ਗਈ। ਸਤਨਾਮ ਸਿੰਘ ਦੇ ਦੱਸਣ ਮੁਤਾਬਕ ਉਸਨੇ ਇਕ ਗਾਂ ਤਿੰਨ ਦਿਨ ਪਹਿਲਾਂ ਹੀ 50 ਹਜਾਰ ਰੁਪਏ ਵਿਚ ਖਰੀਦੀ ਸੀ ਜੋ ਅੱਜ ਸਵੇਰੇ ਤੜਕਸਾਰ ਸੂਅ ਪਈ ਸੀ। ਉਸ ਨੇ ਇਕ ਵੱਛੜੀ ਨੂੰ ਜਨਮ ਦਿੱਤਾ ਸੀ, ਜੋ ਅੱਗ ਦੀ ਭੇਂਟ ਚੜ੍ਹ ਗਈ ਐ। ਇਸ ਤੋਂ ਇਲਾਵਾ ਹਵੇਲੀ ਨਾਲ ਲੱਗਦਾ ਤੂੜੀ ਵਾਲਾ ਕੁੱਪ, ਪਰਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਸਾਰਾ ਕੀਮਤੀ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਐ। ਪੀੜਤ ਕਿਸਾਨ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।