ਅੰਮ੍ਰਿਤਸਰ ’ਚ ਪੁਲਿਸ ਮੁਲਾਜ਼ਮਾਂ ਨੇ ਕਾਬੂ ਕੀਤਾ ਝਪਟਮਾਰ/ ਸ਼ਰਧਾਲੂ ਦਾ ਮੋਬਾਈਲ ਖੋਹ ਕੇ ਭੱਜਦੇ ਨੂੰ ਪਿੱਛਾ ਕਰ ਕੇ ਕੀਤਾ ਕਾਬੂ/ ਸ਼ਰਧਾਲੂ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਧੰਨਵਾਦ

0
7

ਅੰਮ੍ਰਿਤਸਰ ਪੁਲਿਸ ਦੇ ਮੁਲਾਜਮਾਂ ਨੇ ਸ਼ਰਧਾਲੂ ਤੋਂ ਮੋਬਾਈਲ ਖੋਹ ਕੇ ਭੱਜਦੇ ਚੋਰ ਨੂੰ ਰੰਗੇ ਹੱਥੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਘਟਨਾ ਸ਼ਹਿਰ ਦੇ ਬੱਸ ਅੱਡਾ ਇਲਾਕੇ ਦੀ ਐ, ਜਿੱਥੇ ਇਕ ਨੌਜਵਾਨ ਬੱਸ ਚੜ੍ਹਦੇ ਸ਼ਰਧਾਲੂ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ। ਸ਼ਰਧਾਲੂ ਦੇ ਰੌਲਾ ਪਾਉਣ ’ਤੇ ਨੇੜੇ ਮੌਜੂਦ ਪੁਲਿਸ ਮੁਲਾਜਮਾਂ ਨੇ ਚੋਰ ਦਾ ਪਿੱਛਾ ਕੀਤਾ ਅਤੇ ਕਾਫੀ ਭੱਜ-ਨੱਠ ਤੋਂ ਬਾਅਦ ਚੋਰ ਨੂੰ ਕਾਬੂ ਕਰ ਲਿਆ। ਪੁਲਿਸ ਮੁਲਾਜ਼ਮ ਮਿੰਟੂ ਕੁਮਾਰ ਅਤੇ ਏਐਸਆਈ ਜਤਿੰਦਰ ਸਿੰਘ ਦੇ ਦੱਸਣ ਮੁਤਾਬਕ ਚੋਰ ਨੇ ਰਾਣੀ ਬਾਜ਼ਾਰ ਦੀਆਂ ਭਿੱੜੀਆਂ ਗਲੀਆਂ ਵਿਚ ਭੱਜਦੇ ਹੋਏ ਖੁਦ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜਮਾਂ ਨੇ ਉਸ ਦਾ ਪਿੱਛਾ ਕਰਨ ਜਾਰੀ ਰੱਖਿਆ ਅਤੇ ਅਖੀਲ ਉਸ ਨੂੰ ਫੜ ਕੇ ਬਾਸਣ ਚੌਂਕੀ ਦੀ ਪੁਲਿਸ ਹਵਾਲੇ ਕਰ ਦਿੱਤਾ ਐ। ਮੁਕਤਸਰ ਸਾਹਿਬ ਤੋਂ ਮੱਥਾ ਟੇਕਣ ਆਏ ਸ਼ਰਧਾਲੂ ਨੇ ਮੋਬਾਈਲ ਫੋਨ ਵਾਪਸ ਦਿਵਾਉਣ ਲਈ ਸਥਾਨਕ ਪੁਲਿਸ ਦਾ ਧੰਨਵਾਦ ਕੀਤਾ ਐ। ਏਐਸਆਈ ਜਤਿੰਦਰ ਸਿੰਘ ਨੇ ਸੰਗਤ ਨੂੰ ਸਫਰ ਦੌਰਾਨ ਆਪਣੇ ਸਾਮਾਨ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਐ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਹਮਲਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਥਾਨਕ ਪੁਲਿਸ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਐ ਅਤੇ ਕਿਸੇ ਨੂੰ ਵੀ ਅਜਿਹੀਆਂ ਕਾਰਵਾਈਆਂ ਅੰਜਾਮ ਦੇਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here