Uncategorized ਮੰਡੀ ਗੋਬਿੰਦਗੜ੍ਹ ’ਚ ਢਾਂਬਾ ਮਾਲਕ ’ਤੇ ਜਾਨਲੇਵਾ ਹਮਲਾ/ ਸੁਪਾਰੀ ਦੇ ਕੇ ਹਮਲਾ ਕਰਵਾਏ ਜਾਣ ਦਾ ਹੋਇਆ ਖੁਲਾਸਾ/ ਪੁਲਿਸ ਨੇ ਅੱਧੀ ਦਰਜਨ ਲੋਕਾਂ ਖਿਲਾਫ ਦਰਜ ਕੀਤਾ ਮਾਮਲਾ By admin - June 8, 2025 0 7 Facebook Twitter Pinterest WhatsApp ਮੰਡੀਗੋਬਿੰਦਗੜ੍ਹ ਵਿਖੇ ਢਾਬਾ ਮਾਲਕ ਤੇ ਸੁਪਾਰੀ ਦੇ ਕੇ ਹਮਲਾ ਕਰਵਾਉਣ ਦੀ ਖਬਰ ਸਾਹਮਣੇ ਆਈ ਐ। ਪੀੜਤ ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਤੇ ਅੱਧੀ ਦਰਜਨ ਲੋਕਾਂ ਨੇ ਰਸਤੇ ਵਿਚ ਘੇਰ ਕੇ ਜਾਨਲੇਵਾ ਹਮਲਾ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਹਮਲਾਵਰ ਨੂੰ ਉਸ ਨੇ ਫੜ ਲਿਆ ਸੀ। ਜਿਸ ਨੇ ਇਹ ਹਮਲਾ ਸਪਾਰੀ ਲੈ ਕੇ ਕਰਨ ਦੀ ਗੱਲ ਕਬੂਲੀ ਐ। ਉਧਰ ਘਟਨਾ ਦੀ ਸ਼ਿਕਾਇਤ ਮਿਲਣ ਬਾਅਦ ਸਥਾਨਕ ਪੁਲਿਸ ਨੇ ਅੱਧੀ ਦਰਜਨ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਇਸੇ ਦੌਰਾਨ ਪੀੜਤ ਦੇ ਹੱਕ ਵਿਚ ਨਿਤਰੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਨਾਲ ਹਨ ਅਤੇ ਹਮਲਾਵਰਾਂ ਖਿਲਾਫ ਕਾਰਵਾਈ ਲਈ ਪੀੜਤ ਦੇ ਨਾਲ ਖੜ੍ਹੇ ਹਨ।