Uncategorized ਮੋਗਾ ’ਚ ਏਐਸਆਈ ਵੱਲੋਂ ਸਾਬਕਾ ਫੌਜੀ ’ਤੇ ਡਾਂਗਾ ਨਾਲ ਹਮਲਾ/ ਜ਼ਮੀਨੀ ਝਗੜੇ ’ਚ ਸਹੁਰਾ ਪੱਖ ਦਾ ਪੱਖ ਪੂਰਦਿਆਂ ਕੀਤੀ ਕੁੱਟਮਾਰ/ ਪੀੜਤ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਮੰਗੀ ਕਾਰਵਾਈ By admin - June 8, 2025 0 6 Facebook Twitter Pinterest WhatsApp ਮੋਗਾ ਦੇ ਥਾਣਾ ਬੱਧਨੀ ਕਲਾਂ ਦੇ ਪਿੰਡ ਦੋਧਰ ਸਰਕੀ ਵਿਖੇ ਇਕ ਵਰਦੀਧਾਰੀ ਏਐਸਆਈ ਵੱਲੋਂ ਸ਼ਰੇਆਮ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਐ। ਕੁੱਟਮਾਰ ਦੀ ਇਸ ਘਟਨਾ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ ਵਰਦੀਧਾਰੀ ਏਐਸਆਈ ਸਹੁਰਾ ਪੱਖ ਦੀ ਵਿਰੋਧੀ ਧਿਰ ਤੇ ਡਾਂਗਾ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਐ। ਏਐਸਆਈ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਐ, ਜੋ ਮੋਗਾ ਦੇ ਐਸਐਸਪੀ ਦਫਤਰ ਵਿਖੇ ਤੈਨਾਤ ਐ। ਝਗੜੇ ਦੀ ਵਜਾ ਏਐਸਆਈ ਦੇ ਸਹੁਰਾ ਪਰਿਵਾਰ ਦੀ ਦੂਜਾ ਧਿਰ ਨਾਲ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਐ ਅਤੇ ਏਐਸਆਈ ਨੇ ਆਪਣੇ ਸਹੁਰਿਆਂ ਦੇ ਹੱਕ ਵਿਚ ਨਿਤਰਦਿਆਂ ਵਿਰੋਧੀ ਧਿਰ ਨਾਲ ਕੁੱਟਮਾਰ ਕੀਤੀ। ਪੀੜਤ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਏਐਸਆਈ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਸ ਸਬੰਧੀ ਜਾਣਾਕਰੀ ਦਿੰਦਿਆਂ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ਉਸਦਾ ਆਪਣਏ ਭਤੀਜੇ ਰਣਜੀਤ ਸਿੰਘ ਨਾਲ ਜ਼ਮੀਨੀ ਵਿਦਾਦ ਚੱਲ ਰਿਹਾ ਐ। ਬੀਤੇ ਦਿਨ ਜਦੋਂ ਉਹ ਆਪਣੀ ਜ਼ਮੀਨ ਤੋਂ ਮਿੱਟੀ ਚੁੱਕ ਰਹੇ ਸਨ, ਤਾਂ ਰਣਜੀਤ ਸਿੰਘ ਨੇ ਇਸਦਾ ਵਿਰੋਧ ਕੀਤਾ। ਬਾਅਦ ਵਿਚ ਝਗੜਾ ਪੰਚਾਇਤ ਕੋਲ ਪਹੁੰਚ ਗਿਆ। ਇਸੇ ਨੂੰ ਲੈ ਕੇ ਰਣਜੀਤ ਸਿੰਘ, ਉਸਦੀ ਪਤਨੀ ਅਤੇ ਉਸਦੇ ਜਵਾਈ ਏਐਸਆਈ ਚਰਨਜੀਤ ਸਿੰਘ ਨੇ ਸਾਨੂੰ ਰਸਤੇ ਵਿੱਚ ਘੇਰ ਕੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ। ਪੀੜਤ ਧਿਰ ਦਾ ਇਲਜਾਮ ਐ ਕਿ ਏਐਸਆਈ ਚਰਨਜੀਤ ਸਿੰਘ ਮੋਗਾ ਐਸਐਸਪੀ ਦਫਤਰ ਵਿੱਚ ਤਾਇਨਾਤ ਹੈ, ਅਤੇ ਉਸਨੇ ਵਰਦੀ ਦੀ ਆੜ ਵਿੱਚ ਇਹ ਗੁੰਡਾਗਰਦੀ ਕੀਤੀ। ਪੀੜਤ ਧਿਰ ਨੇ ਪੁਲਿ ਦੇ ਉਚ ਅਧਿਕਾਰੀਆਂ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਸ ਨੇ ਕਿਹਾ ਕਿ ਏਐਸਆਈ ਚਰਨਜੀਤ ਸਿੰਘ ਨੇ ਵਰਦੀ ਦੀ ਦੁਰਵਰਤੋਂ ਐ,ਇਸ ਲਈ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਜਾਂਚ ਅਧਿਕਾਰੀ ਏਐਸਆਈ ਜਸਵੰਤ ਸਿੰਘ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।