Uncategorized ਫਰੀਦਕੋਟ ਦੇ ਅਗਨੀਵੀਰ ਅਕਾਸ਼ਦੀਪ ਦੇ ਪਰਿਵਾਰ ਨੂੰ ਇਨਸਾਫ਼ ਦੀ ਉਡੀਕ/ 23 ਦਿਨਾਂ ਬਾਅਦ ਵੀ ਅਕਾਸ਼ਦੀਪ ਦੀਆਂ ਅਸਥੀਆਂ ਘਰ ਰੱਖੀ ਬੈਠਾ ਪਰਿਵਾਰ/ ਕਿਹਾ, ਪੈਸਾ ਨਹੀਂ, ਸ਼ਹੀਦ ਦਾ ਦਰਜਾ ਦੇ ਕੇ ਬਣਦਾ ਮਾਣ ਦੇਵੇ ਸਰਕਾਰ By admin - June 8, 2025 0 6 Facebook Twitter Pinterest WhatsApp ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਵੀ ਇਨਸਾਫ ਦੀ ਉਡੀਕ ਵਿਚ ਐ। ਇਹੀ ਕਾਰਨ ਐ ਕਿ ਪਰਿਵਾਰ ਨੇ 23 ਦਿਨਾਂ ਬਾਅਦ ਵੀ ਅਕਾਸ਼ਦੀਪ ਸਿੰਘ ਦੀਆਂ ਅਸਥੀਆਂ ਨੂੰ ਘਰ ਹੀ ਰੱਖਿਆ ਹੋਇਆ ਐ। ਪਰਿਵਾਰ ਦਾ ਕਹਿਣਾ ਐ ਕਿ ਜਦੋਂ ਤਕ ਅਕਾਸ਼ਦੀਪ ਸਿੰਘ ਨੂੰ ਬਣਦਾ ਮਾਨ-ਸਨਮਾਨ ਨਹੀਂ ਮਿਲ ਜਾਂਦਾ, ਉਹ ਅਸਥੀਆਂ ਜਲ-ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੈਸਾ ਨਹੀਂ ਚਾਹੀਦਾ, ਉਹ ਸਿਰਫ ਐਨਾ ਹੀ ਚਾਹੁੰਦੇ ਨੇ ਕਿ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਮਾਨ ਸਤਿਕਾਰ ਦਿੱਤਾ ਜਾਵੇ। ਪਰਿਵਾਰ ਨੇ ਪੰਜਾਬ ਸਰਕਾਰ ਨਰਾਜਾਗੀ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਨੇ ਸਿਵਾਏ ਭਰੋਸਿਆ ਦੇ ਕੁੱਝ ਨਹੀਂ ਕੀਤਾ। ਪਰਿਵਾਰ ਨੇ ਅਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਮਾਨ-ਸਨਮਾਨ ਦੇਣ ਦੀ ਮੰਗ ਕੀਤੀ ਐ। ਦੱਸਣਯੋਗ ਐ ਇਕ ਬੀਤੀ 15 ਮਈ ਨੂੰ 20 ਸਾਲਾ ਅਗਨਵੀਰ ਅਕਾਸ਼ਦੀਪ ਸਿੰਘ ਦੀ ਸ਼੍ਰੀਨਗਰ ਬਾਰਡਰ ’ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਸਦੀ ਅੰਤਿਮ ਯਾਤਰਾ ਮੌਕੇ ਕਈ ਰਾਜਨੀਤਿਕ ਆਗੂ ਅਤੇ ਹੋਰ ਜਥੇਬੰਦੀਆਂ ਦੇ ਆਗੂ ਆਏ ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਵਿਸ਼ਵਾਸ਼ ਦਿਵਾਇਆ ਕਿ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਲਾਉਣ ਲਈ ਅਤੇ ਉਸਦਾ ਬਣਦਾ ਸਨਮਾਨ ਦਿਵਾਉਣ ਲਈ ਲੜਾਈ ਲੜਨਗੇ ਪਰ ਉਸਤੋਂ ਬਾਅਦ ਕਿਸੇ ਨੇ ਵੀ ਪਰਿਵਾਰ ਦੀ ਸਾਰ ਨਹੀਂ ਲਈ। ਇਥੋਂ ਤੱਕ ਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਪੁਜੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਐਲਾਨ ਜਿਸ ਚ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਜਲਦ ਪੁਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ 23 ਦਿਨ ਬੀਤਣ ਤੇ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸਨੂੰ ਲੈਕੇ ਪਰਿਵਾਰ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ ਵਤੀਰੇ ਤੋ ਦੁਖੀ ਹੋਏ ਪਰਿਵਾਰ ਨੇ ਫੈਸਲਾ ਲਿਆ ਕੇ ਜਦ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਤੇ ਉਸਦਾ ਬਣਦਾ ਸਨਮਾਨ ਨਹੀਂ ਮਿਲਦਾ ਤੱਦ ਤੱਕ ਅਕਾਸ਼ਦੀਪ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਜਿਸ ਦੇ ਚੱਲਦੇ ਅੱਜ ਅਕਾਸ਼ਦੀਪ ਦੀ ਮੌਤ ਦੇ 23 ਦਿਨਾਂ ਬਾਅਦ ਵੀ ਉਸਦੀਆਂ ਅਸਥੀਆਂ ਨੂੰ ਆਪਣੇ ਘਰ ਚ ਰੱਖਿਆ ਹੋਇਆ ਹੈ। ਅਕਾਸ਼ਦੀਪ ਦੇ ਮਾਤਾ ਪਿਤਾ ਨੇ ਕਿਹਾ ਕਿ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਮਿੰਟਾਂ ਚ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕਰ ਦਿੱਤਾ ਪਰ ਉਨ੍ਹਾਂ ਦਾ ਜਵਾਨ ਪੁੱਤ ਮਹਿਜ਼ 20 ਸਾਲ ਦੀ ਉਮਰ ਚ ਸ਼ਹੀਦੀ ਜਾਮ ਪੀ ਗਿਆ ਪਰ ਮੁਖਮੰਤਰੀ ਭਗਵੰਤ ਮਾਨ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ । ਉਨ੍ਹਾਂ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਬਸ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਮਿਲੇ ਅਤੇ ਬਣਦਾ ਮਾਣ ਸਨਮਾਨ ਮਿਲੇ। ਉਨ੍ਹਾਂ ਅਗਨੀਵੀਰ ਯੋਜਨਾ ਦਾ ਵਿਰੋਧ ਕਰਦੇ ਕਿਹਾ ਕਿ ਅਗਨੀਵੀਰ ਯੋਜਨਾ ਨੌਜਵਾਨੀ ਨਾਲ ਖਿਲਵਾੜ ਹੈ ਜਿਸਨੂੰ ਬੰਦ ਕਰ ਫੌਜ਼ ਚ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਛੋਟਾ ਪੁੱਤ ਵੀ ਅਗਨੀਵੀਰ ਲਈ ਤਿਆਰੀ ਕਰ ਰਿਹਾ ਸੀ ਪਰ ਸਰਕਾਰ ਦੀ ਅਗਨੀਵੀਰਾਂ ਪ੍ਰਤੀ ਬੇਰੁਖੀ ਦੇਖ ਉਸਦਾ ਮਨ ਬਦਲ ਗਿਆ ਅਤੇ ਉਸਦੇ 25 ਸਾਥੀ ਵੀ ਅੱਜ ਅਗਨੀਵੀਰ ਦੇ ਤੋਰ ਤੇ ਭਰਤੀ ਹੋਣ ਤੋ ਗੁਰੇਜ਼ ਕਰਨ ਲੱਗੇ ਹਨ।