ਗੁਰਦਾਸਪੁਰ ’ਚ ਗੱਡੀ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ/ ਹਾਦਸੇ ’ਚ ਇਕ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ/ ਗੱਡੀ ’ਚੋਂ ਮਿਲੀ ਨਸ਼ਾ ਸਮੱਗਰੀ ਤੇ ਪੁਲਿਸ ਦੀ ਵਰਦੀ

0
7

ਗੁਰਦਾਸਪੁਰ ਦੇ ਪਿੰਡ ਮੰਗਲ ਹੁਸੈਨ ਨੇੜੇ ਗੱਡੀ ਕਾਰ ਸਵਾਰ ਦੋ ਨੌਜਵਾਨਾਂ ਦੀ ਸੜਕ ’ਤੇ ਖੜ੍ਹੇ ਟਰੱਕ ਵਿਚ ਨਾਲ ਟੱਕਰ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।  ਜ਼ਖਮੀ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।  ਖਬਰਾਂ ਮੁਤਾਬਕ ਕਾਰ ਸਵਾਰਾਂ ਨੇ ਨਸ਼ਾ ਕੀਤਾ ਹੋਇਆ ਸੀ। ਇਸੇ ਦੌਰਾਨ ਕਾਰ ਵਿਚੋਂ ਪੰਜਾਬ ਪੁਲਿਸ ਦੀ ਇਕ ਵਰਦੀ ਅਤੇ ਕੁੱਝ ਨਸ਼ੀਲਾ ਪਦਾਰਥ ਬਰਾਮਦ ਹੋਇਆ ਐ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਨੇ ਆਪਣਾ ਟਰੱਕ ਸਾਈਡ ’ਤੇ ਖੜਾ ਕੀਤਾ ਹੋਇਆ ਸੀ ਕਿ ਇਸੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਸਿੱਧੀ ਆ ਕੇ ਉਸਦੇ ਟਰੱਕ ਵਿੱਚ ਵੱਜੀ। ਟਰੱਕ ਡਰਾਈਵਰ ਦੇ ਦੱਸ ਮੁਤਾਬਕ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ।  ਖਬਰਾਂ ਮੁਤਾਬਕ ਕਾਰ ਸਵਾਰ ਪਿੱਛੇ ਇਕ ਮੋਟਰ ਸਾਈਕਲ ਨੂੰ ਵੀ ਟੱਕਰ ਮਾਰ ਕੇ ਆਏ ਸਨ। ਫਿਲਹਾਲ ਘਟਨਾ ਦੀ ਖਬਰ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here