Uncategorized ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ’ਚ ਪੇਂਟ ਫੈਕਟਰੀ ਨੂੰ ਲੱਗੀ ਅੱਗ/ ਸਮਾਨ ਸੜ ਕੇ ਸੁਆਹ, ਦੋ ਦੀ ਹੋਈ ਮੌਤ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - June 8, 2025 0 9 Facebook Twitter Pinterest WhatsApp ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ ਵਿੱਚ ਅੱਜ ਉਸ ਵੇਲੇ ਅਫਰਾ ਤਫਰੀ ਵਾਲੇ ਹਾਲਾਤ ਬਣ ਗਏ ਜਦੋਂ ਇੱਥੇ ਸਥਿਤ ਇਕ ਪੇਂਟ ਬਣਾਉਣ ਵਾਲੀ ਫੈਕਟਰੀ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲੀ ਕਿ ਇਸ ਨੇ ਪਲਾਂ ਵਿਚ ਹੀ ਭਿਆਨਕ ਰੂਪ ਅਖਤਿਆਰ ਕਰ ਲਿਆ। ਫੈਕਟਰੀ ਅੰਦਰ ਕੈਮੀਕਲ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਇਸ ਦੌਰਾਨ ਤੇਜ਼ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਸਥਾਨਕ ਪੁਲਿਸ ਤੇ ਲੋਕਾਂ ਨੇ ਵੀ ਕਾਫੀ ਮਦਦ ਕੀਤੀ। ਖਬਰਾਂ ਮੁਤਾਬਕ ਘਟਨਾ ਚ ਦੋ ਜਣਿਆਂ ਦੀ ਮੌਤ ਹੋਈ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਅਨਗੜ ਇਲਾਕੇ ਵਿੱਚ ਇੱਕ ਪੇਂਟ ਦੀ ਫੈਕਟਰੀ ਹੈ ਜਿਸ ਨੂੰ ਅੱਗ ਲੱਗ ਗਈ ਹੈ ਉਸ ਅੰਦਰ ਕਾਫੀ ਕੈਮੀਕਲ ਪਿਆ ਹੋਣ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਜਿਹਦੇ ਚਲਦੇ 10 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਵਾਲੀਆਂ ਪਹੁੰਚ ਚੁੱਕੀਆਂ ਹਨ। ਉਹਨਾਂ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਮੁਤਾਬਕ ਘਟਨਾ ਵਿਚ ਦੋ ਤੋਂ ਤਿੰਨ ਜਣਿਆਂ ਦੀ ਜਾਨ ਗਈ ਐ।