Uncategorized ਮੁਕਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼/ 5 ਕੁਇੰਟਲ ਭੁੱਕੀ ਸਮੇਤ ਇਕ ਤਸਕਰ ਨੂੰ ਕੀਤਾ ਗ੍ਰਿਫਤਾਰ By admin - June 7, 2025 0 6 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਇਕ ਤਸਕਰ ਨੂੰ ਗ੍ਰਿਫਤਾਰ ਕਰ ਕੇ ਇਸ ਦੀ ਨਿਸ਼ਾਨਦੇਹੀ ਤੇ 5 ਕੁਇੰਟਲ ਭੁੱਕੀ ਬਰਾਮਦ ਕੀਤੀ ਐ। ਫੜੇ ਗਏ ਮੁਲਜਮ ਦੀ ਪਛਾਣ ਪਿੰਟੂ ਸਿੰਘ ਵਜੋਂ ਹੋਈ ਐ। ਪੁਲਿਸ ਨੇ ਇਹ ਬਰਾਮਦਗੀ ਮੁਖਬਰ ਖਾਸ ਦੀ ਇਤਲਾਹ ਦੇ ਆਧਾਰ ਤੇ ਕੀਤੀ ਐ। ਪੁਲਿਸ ਨੇ ਮੁਖਬਰ ਖਾਸ ਦੀ ਇਤਲਾਹ ਦੇ ਆਧਾਰ ਤੇ ਦਾਣਾ ਮੰਡੀ ਨੇੜੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਵਿਚੋਂ 25 ਗੱਟੇ ਭੁੱਕੀ ਬਰਾਮਦ ਹੋਈ, ਜਿਸ ਦਾ ਵਜਨ 5 ਕੁਇੰਟਲ ਦਾ ਕਰੀਬ ਬਣਦਾ ਐ। ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਨੇ ਇੱਕ ਖਾਸ ਮੁਖਬਰੀ ਦੇ ਆਧਾਰ ‘ਤੇ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਟਰੱਕ ਨੰਬਰ RJ09GC1185 ਨੂੰ ਚੈੱਕ ਕੀਤਾ। ਟਰੱਕ ਵਿੱਚ ਮੌਜੂਦ ਨੌਜਵਾਨ ਨੇ ਆਪਣਾ ਨਾਮ ਪਿੰਟੂ ਸਿੰਘ ਰਾਵਤ ਪੁੱਤਰ ਨਰਾਇਣ ਸਿੰਘ, ਨਿਵਾਸੀ ਪਿੰਡ ਖੇੜੀ, ਜ਼ਿਲ੍ਹਾ ਅਜਮੇਰ (ਰਾਜਸਥਾਨ) ਦੱਸਿਆ। ਟਰੱਕ ਦੀ ਤਲਾਸ਼ੀ ਦੌਰਾਨ, ਉਸ ਵਿੱਚੋਂ 25 ਕਾਲੇ ਗੱਟੇ ਮਿਲੇ, ਜਿਨ੍ਹਾਂ ਵਿੱਚ ਭੁੱਕੀ ਦਾ ਚੂਰਾ (ਚੂਰਾ ਪੋਸਤ) ਸੀ। ਇਸ ਦੀ ਕੁੱਲ ਮਾਤਰਾ 500 ਕਿਲੋਗ੍ਰਾਮ (5 ਕੁਇੰਟਲ) ਹੋਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਲਾਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕਰਕੇ ਉਸਦੇ ਬੈਕਵਰਡ/ਫਾਰਵਰਡ ਲਿੰਕਾਂ ਨੂੰ ਖੰਗਾਲਿਆ ਜਾ ਸਕੇ ਹੈ। ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ‘ਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਚਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਦੇ ਵਿਰੁੱਧ’ ਦੇ ਤਹਿਤ ਕੀਤੀ ਗਈ ਹੈ, ਜਿਸਦਾ ਉਦੇਸ਼ ਰਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਮਾਰਚ 1, 2025 ਤੋਂ ਲੈ ਕੇ ਹੁਣ ਤੱਕ 15,495 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।