ਤਰਨ ਤਾਰਨ ’ਚ ਰੰਜ਼ਿਸ਼ ਤਹਿਤ ਬਰਬਾਦ ਕੀਤੀ ਝੋਨੇ ਦੀ ਪਨੀਰੀ/ 30 ਕਿੱਲਿਆਂ ਦੇ ਪਨੀਰੀ ’ਤੇ ਰਾਉਂਡਅਪ ਦਵਾਈ ਦਾ ਕੀਤਾ ਸਪਰੇਅ/ ਪੀੜਤ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਮੰਗਿਆ ਇਨਸਾਫ

0
6

ਤਰਨ ਤਾਰਨ ਅਧੀਨ ਆਉਂਦੇ ਪਿੰਡ ਘਰਿਆਲੀ ਦਾਸੂਵਾਲ ਵਿਖੇ ਅਣਪਛਾਤੇ ਵਿਅਕਤੀ ਕਿਸਾਨ ਦੀ ਝੋਨੇ ਦੀ ਪਨੀਰੀ ਸਾੜਣ ਦੀ ਖਬਰ ਸਾਹਮਣੇ ਆਈ ਐ। ਪੀੜਤ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸਾਬਕਾ ਮੈਂਬਰ ਪੰਚਾਇਤ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੇ 30 ਕਿੱਲੇ ਝੋਨੇ ਦੀ ਪਨੀਰੀ ਬੀਜੀ ਸੀ ਜੋ ਹੁਣ ਲਗਭਗ ਤਿਆਰ ਹੋਣ ਕੰਡੇ ਸੀ। ਪਰ ਉਨ੍ਹਾਂ ਦੇ ਖੇਤਾਂ ਨੇੜੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਮ ਦੇ ਸਖਸ਼ ਨੇ ਰੰਜ਼ਿਸ਼ ਤਹਿਤ ਪਨੀਰੀ ਤੇ ਰਾਊਂਡਅਪ ਦਵਾਈ ਦੀ ਸਪਰੇਅ ਕਰ ਕੇ ਪਨੀਰੀ ਸਾੜ ਦਿੱਤੀ ਐ। ਪੀੜਤ ਨੇ ਐਸਐਸਪੀ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਉਧਰ ਧਿਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਪੀੜਤ ਕਿਸਾਨ ਦੇ ਦੱਸਣ ਮੁਤਾਬਕ ਸੁਖਵਿੰਦਰ ਸਿੰਘ ਉਹਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਰੱਖਦਾ ਹੈ ਅਤੇ ਉਸੇ ਰੰਜਿਸ਼ ਤਹਿਤ ਹੀ ਉਸ ਨੇ ਪਹਿਲਾ ਕਣਕ ਦੇ ਸੀਜਨ ਵਿੱਚ ਉਹਨਾਂ ਦੀ ਕਣਕ ਭਰ ਕੇ ਖਰਾਬ ਕਰ ਦਿੱਤੀ ਅਤੇ ਬਾਅਦ ਵਿੱਚ ਜਦ ਕਣਕ ਉਗ ਪਈ ਤਾਂ ਜਦ ਕਣਕ ਵੱਢਣ ਤੇ ਆਈ ਤਾਂ ਉਸ ਨੂੰ ਰਾਊਂਡ ਅਪ ਮਾਰ ਦਿੱਤੀ ਅਤੇ ਹੁਣ ਫਿਰ ਉਸ ਨੇ ਉਹੀ ਕੰਮ ਕਰਦੇ ਹੋਏ ਉਹਨਾਂ ਵੱਲੋਂ ਖੇਤਾਂ ਵਿੱਚ 30 ਕਿੱਲੇ ਜਮੀਨ ਵਿੱਚ ਬੀਜੀ ਜਾਣ ਵਾਲੀ ਝੋਨੇ ਦੀ ਪਨੀਰੀ ਉੱਪਰ ਰਾਊਂਡ ਆਪ ਸਪਰੇਅ ਕਰ ਦਿੱਤੀ ਹੈ ਜਿਸ ਨਾਲ ਉਹ ਸਾਰੀ ਪਨੀਰੀ ਸੜ ਕੇ ਖਰਾਬ ਹੋ ਚੁੱਕੀ ਹੈ। ਪੀੜਤ ਕਿਸਾਨ ਨੇ ਕਿਹਾ ਕਿ ਉਨਾਂ ਵੱਲੋਂ ਪੁਲਿਸ ਚੌਂਕੀ ਘਰਿਆਲਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਉਕਤ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਕਿਸਾਨ ਅਤੇ ਪਿੰਡ ਦੇ ਮੋਹਤਬਰਾਂ ਨੇ ਜਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਉਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਘਰਿਆਲੀ ਦਾਸੂਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਿਸੇ ਦੀ ਵੀ ਝੋਨੇ ਦੀ ਪਨੀਰੀ ਨੂੰ ਸਪਰੇ ਕਰਕੇ ਨਹੀਂ ਸਾੜਿਆ ਗਿਆ ਜੇ ਗੁਰਦਿਆਲ ਸਿੰਘ ਨੂੰ ਉਹਨਾਂ ਉੱਪਰ ਕੋਈ ਸ਼ੱਕ ਹੈ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਸੌ ਦੇਣ ਲਈ ਤਿਆਰ ਹਨ। ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਐਸਆਈ ਹਰਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਨੂੰ 4 ਵਜੇ ਦਾ ਸਮਾਂ ਦਿੱਤਾ ਗਿਆ ਹੈ ਜੋ ਵੀ ਵਿਅਕਤੀ ਇਹ ਦੋਸ਼ੀ ਪਾਇਆ ਗਿਆ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here