ਮਲੋਟ ਵਿਖੇ ਲੋੜਵੰਦਾਂ ਲਈ ਸਹਾਇਕ ਉਪਕਰਨ ਵੰਡਣ ਸਬੰਧੀ ਕੈਂਪ/ 150 ਦੇ ਕਰੀਬ ਲੋੜਵੰਦਾਂ ਨੇ ਜਾਂਚ ਉਪਰੰਤ ਭਰੇ ਫਾਰਮ

0
8

ਮਲੋਟ ਵਿਖੇ ਦਿਵਿਆਗਜਨਾ ਤੇ ਲੋੜਵੰਦ ਬਜ਼ੁਰਗਾਂ ਨੂੰ ਮੁਫਤ ਸਹਿਕ ਉਪਕਰਨ ਵੰਡਣ ਲਈ ਵਿਸ਼ੇਸ਼ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ 150 ਦੇ ਕਰੀਬ ਲੋੜਵੰਦਾਂ ਦੀ ਪਛਾਣ ਕੀਤੀ ਗਈ ਐ। ਇਨ੍ਹਾਂ ਦੇ ਜਾਂਚ ਤੋਂ ਬਾਅਦ ਫਾਰਮ ਭਰੇ ਗਏ ਨੇ ਗਏ ਨੇ ਅਤੇ ਬਾਅਦ ਵਿਚ ਮੁਫਤ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਸੁਸਾਇਟੀ ਦੇ ਪ੍ਰਧਾਨ ਸੁਮਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਜਾਂਚ ਕੈਂਪ ਜਿਲ੍ਹੇ ਦੇ ਅਲੱਗ ਅਲੱਗ ਬਲਾਕਾਂ ਵਿਚ ਲੱਗ ਚੁਕੇ ਨੇ ਅੱਜ ਮਲੋਟ ਵਿਚ ਲਾਇਆ ਗਿਆ ਹੈ ਜਿਸ ਵਿਚ ਲੋੜਵੰਦਾ ਦਾ ਜਾਂਚ ਕਰਨ ਉਪਰੰਤ ਫਾਰਮ ਭਰੇ ਗਏ ਨੇ ਅਤੇ ਛੇਤੀ ਹੀ ਕੈਂਪ ਲਾਗਾ ਕੇ ਮੁਫ਼ਤ ਉਪਰਕਣ ਵੰਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫਤਰ ਇੰਚਾਰਜ  ਪਰਮਜੀਤ ਸਿੰਘ ਅਤੇ ਕੌਸਲਰ ਹਰਮੇਲ ਸਿੰਘ ਸੰਧੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਉਸ ਕੈਂਪ ਵਿਚ ਲੋੜਵੰਦ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ , ਵਸਾਖੀਆ, ਅਤੇ ਕੰਨਾਂ ਤੋਂ ਨਾ ਸੁਣਨ ਵਾਲਿਆਂ ਨੂੰ ਮਸ਼ੀਨਾਂ  ਦਿਤੀਆਂ ਜਾਣਗੀਆਂ ਜਿਨ੍ਹਾਂ ਦੀ ਡਾਕਟਰਾਂ ਦੀ ਟੀਮਾਂ ਵਲੋਂ ਜਾਂਚ ਕਰਨ ਉਪਰਤ ਸੁਸਾਇਟੀ ਵਲੋਂ ਫਾਰਮ ਭਰੇ ਗਏ ਹਨ ਉਣਾ ਨੂੰ ਅਗਲੇ ਕੈਂਪ ਵਿਚ ਇਹ ਉਪਕਰਨ  ਦਿੱਤੇ ਜਾਣਗੇ।

LEAVE A REPLY

Please enter your comment!
Please enter your name here