ਮੁਕਤਸਰ ’ਚ ਮੀਂਹ ਕਾਰਨ ਡਿੱਗੀ ਘਰ ਦੀ ਛੱਤ/ 3 ਸਾਲਾ ਬੱਚੀ ਦੀ ਮੌਤ, ਵੱਡਾ ਭਰਾ ਜ਼ਖਮੀ/ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
6

ਬੀਤੀ ਰਾਤ ਪਏ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਕੁੱਝ ਲਈ ਇਹ ਮੀਂਹ ਕਹਿਰ ਬਣ ਬਰਸਿਆ ਐ। ਅਜਿਹਾ ਕੁੱਝ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗ ਚੜੀ ਵਿਖੇ ਵਾਪਰਿਆ ਐ ਜਿੱਥੇ ਘਰ ਦੀ ਛੱਡ ਡਿੱਗਣ ਕਾਰਨ ਇਕ 3 ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਕ 5 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਨਾਹਿਤਪ੍ਰੀਤ ਕੌਰ ਜਦਕਿ ਜ਼ਖਮੀ ਦੀ ਪਛਾਣ ਜਸਨਾਦ ਸਿੰਘ ਵਜੋਂ ਹੋਈ ਐ। ਬੱਚਿਆਂ ਦਾ ਪਿਤਾ ਪੇਪਰ ਮਿੱਲ ਵਿਚ ਮਜਦੂਰੀ ਕਰਦਾ ਐ।  ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਐ।  ਬੱਚਿਆਂ ਦੇ ਪਿਤਾ ਜੱਜ ਸਿੰਘ ਨੇ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਗਰੀਬਾਂ ਦੇ ਕੋਠਿਆਂ ਨੂੰ ਪੱਕੇ ਕਰਨ ਲਈ ਦਿੱਤੇ ਜਾਂਦੇ ਫੰਡ ਉਨ੍ਹਾਂ ਤਕ ਪਹੁੰਚੇ ਹੁੰਦੇ ਤਾਂ ਅੱਜ ਇਹ ਹਾਦਸਾ ਨਾ ਵਾਪਰਦਾ। ਉਧਰ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਦੇ ਹੱਕ ਵਿਚ ਨਿਤਰਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਦੀ  ਮਦਦ ਵਾਸਤੇ ਗੁਹਾਰ ਲਗਾਈ ਐ। ਲੋਕਾਂ ਦਾ ਕਹਿਣਾ ਐ ਕਿ ਸਰਕਾਰੀ ਮਦਦ ਲੋੜਵੰਦਾਂ ਤਕ ਨਹੀਂ ਪਹੁੰਚਦੀ, ਜਿਸ ਕਾਰਨ ਗਰੀਬਾਂ ਨੂੰ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਐ। ਉਧਰ ਇਸ ਘਟਨਾ ਨੇ ਸਰਕਾਰਾਂ ਦੇ ਗਰੀਬਾਂ ਤਕ ਮਦਦ ਪਹੁੰਚਾਉਣ ਦੇ ਚੋਣਾਂ ਵੇਲੇ ਕੀਤੇ ਜਾਂਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਘਟਨਾ ਤੋਂ ਬਾਅਦ ਪਿੰਡ ਅੰਦਰ ਸੋਗ ਦੀ ਲਹਿਰ ਐ।

LEAVE A REPLY

Please enter your comment!
Please enter your name here