Uncategorized ਮਲੋਟ ਪਾਵਰਕਾਮ ਦਫਤਰ ਅੱਗੇ ਪੈਨਸ਼ਨਰਾਂ ਦਾ ਧਰਨਾ/ ਬਕਾਏ ਦੀ ਮੰਗ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ By admin - June 5, 2025 0 6 Facebook Twitter Pinterest WhatsApp ਪਾਵਰਕਾਮ ਪੈਨਸ਼ਨਰਜ਼ਾਂ ਨੇ ਮਲੋਟ ਦੇ ਐਕਸੀਅਨ ਦਫਤਰ ਅੱਗੇ ਮੰਗਾਂ ਨੂੰ ਲੈ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਉਨ੍ਹਾਂ ਨਾਲ ਵਾਅਦਾ-ਖਿਲਾਫੀ ਕੀਤੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੈਨਸ਼ਨਰਾਂ ਨੂੰ ਸਾਰੇ ਬਕਾਏ ਛੇਤੀ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨਾਂ ਲਈ ਮਜਬੂਰ ਹੋਣਾ ਪੈ ਰਿਹਾ ਐ। ਜਥੇਬੰਦੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਨੇ ਪੰਜਾਬ ਸਰਕਾਰ ਅਤੇ ਮਨੇਜਮਿੰਟ ਕਮੇਟੀ ਵਲੋਂ ਬਹੁਤੇ ਮੁਲਾਜਮਾਂ ਦੇ ਬਕਾਏ ਅਜੇ ਪੈਂਡਿਗ ਪਏ ਹਨ। ਇਸ ਤੋਂ ਇਲਾਵਾ ਮੈਨੇਜਮੈਂਟ ਨੇ 3-4-2025 ਨੂੰ ਮੁਲਾਜਮਾਂ ਦੀ ਪੈਨਸ਼ਨ ਨਾਲ ਏਰੀਅਰ ਪਾਉਣ ਲਈ ਸਾਰੀਆਂ ਡਵੀਜਨਾ ਨੂੰ ਪੱਤਰ ਜਾਰੀ ਕੀਤੇ ਸੀ ਪਰ ਮਲੌਟ ਡਵੀਜ਼ਨ ਦੇ ਐਕਸੀਅਨ ਦਫਤਰ ਵਲੋਂ ਜੋ ਅਪ੍ਰੈਲ ਮਹੀਨੇ ਵਲੋਂ ਪਾਉਣਾ ਸੀ ਉਹ ਅਜੇ ਨਹੀਂ ਪਾਇਆ। ਇਸ ਬਾਰੇ ਕਈ ਵਾਰ ਐਕਸੀਅਨ ਨਾਲ ਸੰਪਰਕ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅੱਜ ਧਰਨਾ ਦੇਣਾ ਪਿਆ ਐ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਜਲਦ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।