ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਚਲਾ ਕੇ ਪੰਜਾਬ ਅੰਦਰੋਂ 31 ਮਈ ਤਕ ਨਸ਼ੇ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਸਾਹਮਣੇ ਆ ਰਹੀਆਂ ਤਸਵੀਰਾਂ ਸਰਕਾਰ ਦੇ ਦਾਅਵੇ ਦਾ ਮੂੰਹ ਚਿੜਾ ਰਹੇ ਨੇ। ਅਜਿਹੀਆਂ ਹੀ ਤਸਵੀਰਾਂ ਬਟਾਲਾ ਦੇ ਗਾਂਧੀ ਨਗਰ ਕੈਂਪ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਝੂੰਮ ਰਿਹਾ ਸੀ। ਨੌਜਵਾਨ ਦੇ ਦੱਸਣ ਮੁਤਾਬਕ ਉਸ ਨੇ 400 ਰੁਪਏ ਦਾ ਨਸ਼ਾ ਲੈ ਕੇ ਲਾਇਆ ਐ। ਉਸ ਨੇ ਇਲਾਕੇ ਵਿਚ ਨਸ਼ਾ ਆਮ ਹੀ ਵਿੱਕਣ ਦੀ ਗੱਲ ਕਬੂਲੀ ਐ। ਸਾਹਮਣੇ ਆਈਆਂ ਤਸਵੀਰਾਂ ਨੇ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਇਸ ਦੌਰਾਨ ਮੌਕੇ ਤੇ ਪਹੁੰਚੇ ਮੀਡੀਆ ਕਰਮੀ ਨੇ ਨੌਜਵਾਨ ਨੂੰ ਉਸ ਦੀ ਹਾਲਤ ਬਾਰੇ ਪੁੱਛਿਆ ਤਾਂ ਉਸ ਨੇ ਧਰਤੀ ਮਾਂ ਨੂੰ ਸਲਾਮ ਕਰ ਦੀ ਗੱਲ ਕਹੀ। ਨੌਜਵਾਨ ਦੇ ਦੱਸਣ ਮੁਤਾਬਕ ਉਸ ਦੀ ਦਿਹਾੜੀ 600 ਰੁਪਏ ਐ, ਜਿਸ ਵਿਚੋਂ ਉਸ ਨੇ 400 ਰੁਪਏ ਦਾ ਨਸ਼ਾ ਲੈ ਕੇ ਲਾਇਆ ਐ। ਨੌਜਵਾਨ ਨੇ ਨਸ਼ਿਆਂ ਦੇ ਖਾਤਮੇ ਦੀ ਗੱਲ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਲਾਕੇ ਵਿਚ ਨਸ਼ਾ ਆਮ ਹੀ ਮਿਲ ਜਾਂਦਾ ਐ, ਜਿਸ ਦਾ ਉਹ ਤੇ ਉਸ ਦੇ ਸਾਥੀ ਇਸਤੇਮਾਲ ਕਰਦੇ ਨੇ। ਉਧਰ ਸਾਹਮਣੇ ਆਈਆਂ ਤਸਵੀਰਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੇ ਵੀ ਸਵਾਲ ਖੜ੍ਹੇ ਹੋ ਗਏ ਨੇ। ਦੱਸਣਯੋਗ ਐ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਰੈਲੀਆਂ ਕੱਢ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਐ। ਇਸ ਤੋਂ ਇਲਾਵਾ ਨਸ਼ਿਆਂ ਦੇ ਖਾਤਮੇ ਲਈ 31 ਤਰੀਕ ਮਿੱਥ ਕੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਵੱਡੀ ਗਿਣਤੀ ਵਿਚ ਪਰਚੇ ਦਰਜ ਕਰਨ ਤੋਂ ਇਲਾਵਾ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਵੀ ਚਲਾਇਆ ਗਿਆ। ਸਰਕਾਰ ਨੇ 31 ਮਈ ਤਕ ਨਸ਼ੇ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਸਾਹਮਣੇ ਰਹੀਆਂ ਤਸਵੀਰਾਂ ਨੇ ਇਨ੍ਹਾਂ ਦਾਅਵਿਆਂ ਤੇ ਵਾਅਦਿਆਂ ਨੂੰ ਪਿੱਛਲਪੈਰੀ ਕਰ ਦਿੱਤਾ ਐ।