Uncategorized ਫਿਰੋਜ਼ਪੁਰ ’ਚ ਆਵਾਰਾ ਕੁੱਤੇ ਨੇ ਨੋਚਿਆ ਛੋਟਾ ਬੱਚਾ/ ਘਟਨਾ ਸੀਸੀਟੀਵੀ ਚ ਕੈਦ, ਅਵਾਰਾ ਕੁੱਤਿਆਂ ਦੀ ਰੋਕਥਾਮ ਦੀ ਉਠੀ ਮੰਗ By admin - June 5, 2025 0 9 Facebook Twitter Pinterest WhatsApp ਪੰਜਾਬ ਅੰਦਰ ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਮਾਮਲਾ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਆਵਾਰਾ ਕੁੱਤੇ ਨੇ ਬੂਰੀ ਤਰ੍ਹਾਂ ਨੋਚ ਦਿੱਤਾ। ਇਸ ਹਮਲੇ ਵਿਚ ਬੱਚਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਸੇ ਦੌਰਾਨ ਘਟਨਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਐ, ਜਿਸ ਵਿਚ ਆਵਾਰਾ ਕੁੱਤਾ ਬੱਚੇ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਐ, ਜਿਸ ਦਾ ਰੌਲਾ ਸੁਣ ਕੇ ਮੌਕੇ ਤੇ ਪਹੁੰਚੇ ਪਰਿਵਾਰ ਨੇ ਬੱਚੇ ਨੂੰ ਮੁਸ਼ਕਲ ਨਾਲ ਬਚਾਇਆ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਐ।