ਫਾਜ਼ਿਲਕਾ ’ਚ ਹੋਇਆ ਏਐਸਆਈ ਮਨਪ੍ਰੀਤ ਸਿੰਘ ਦਾ ਅੰਤਮ ਸੰਸਕਾਰ/ ਸੀਐਮ ਸੁਰੱਖਿਆ ਵਿਚ ਤੈਨਾਤ ਸਨ ਏਐਸਆਈ ਮਨਪ੍ਰੀਤ ਸਿੰਘ/ ਬਹਾਦਰਗੜ੍ਹ ਕਮਾਂਡੋ ਟ੍ਰੇਨਿੰਗ ਕੰਪਲੈਕਸ ’ਚ ਗੋਲੀ ਲੱਗਣ ਕਾਰਨ ਹੋਈ ਸੀ ਮੌਤ

0
8

ਬੀਤੇ ਦਿਨ ਗੋਲੀ ਲੱਗਣ ਕਾਰਨ ਜਾਨ ਗੁਆਉਣ ਵਾਲੇ ਏਐਸਆਈ ਮਨਪ੍ਰੀਤ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕੁੰਡਲ ਜ਼ਿਲ੍ਹਾ ਫਾਜਿਲਕਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਦੇ ਰੋ ਰੋ ਕੇ ਬੁਰਾ ਹਾਲ ਸੀ। ਮਾਹੌਲ ਉਸ ਵੇਲੇ ਹੋਰ ਗਮਗੀਨ ਹੋ ਗਿਆ ਜਦੋਂ ਉਨ੍ਹਾਂ ਦੇ 13 ਸਾਲਾ ਧੀ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਚਿਖਾ ਨੂੰ ਅਗਨੀ ਦਿਖਾਈ। ਇਸ ਦੌਰਾਨ ਪਹੁੰਚੀ ਸੈਨਿਕ ਟੁੱਕੜੀ ਨੇ ਵਿਛੜੇ ਸਾਥੀ ਨੂੰ ਸਲਾਮੀ ਦਿੱਤੀ।  ਦੱਸਣਯੋਗ ਐਏਐਸਆਈ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਵਿਚੋਂ ਵੱਡੀ ਬੇਟੀ ਗੁਰਸਿਫਤ ਕੌਰ ਦੀ ਉਮਰ 13 ਸਾਲਾਂ ਤੇ ਛੋਟੀ ਬੇਟੀ ਗੁਰਜਾਪ ਕੌਰ ਦੀ ਉਮਰ ਹੈ 6 ਸਾਲ ਐ। ਏਐਸਆਈ ਮਨਪ੍ਰੀਤ ਸਿੰਘ ਆਪਣੀ ਬੇਟੀ ਨੂੰ ਆਈਪੀਐਸ ਅਫਸਰ ਬਣਾਉਣਾ ਚਾਹੁੰਦਾ ਸੀ। ਮਨਪ੍ਰੀਤ ਸਿੰਘ ਨੇ 10 ਸਾਲ ਪੈਰਾਮਿਲਟਰੀ ਵਿੱਚ ਸਰਵਿਸ ਕੀਤੀ ਸੀ ਅਤੇ 2018 ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਵਿੱਚ ਭਰਤੀ ਹੋਏ ਸਨ। ਇਸ ਵੇਲੇ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਵਿੱਚ ਬਤੌਰ ਹੀ ਏਐਸਆਈ ਡਿਊਟੀ ਨਿਭਾ ਰਹੇ ਸਨ। ਅਗਲੇ 2 ਮਹੀਨਿਆਂ ਤਕ ਵਿਭਾਗ ਵਿਚ ਬਤੌਰ ਸਬ ਇੰਸਪੈਕਟਰ ਬਣਨ ਵਾਲੇ ਸਨ। ਉਨ੍ਹਾਂ ਦੀ ਬਹਾਦਰਗੜ੍ਹ ਕਮਾਂਡੋ ਟ੍ਰੇਨਿੰਗ ਕੰਪਲੈਕਸ ਵਿੱਚ ਰਹਿੰਦੇ ਏਐਸਆਈ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ ਸੀ। ਇਨੀ ਦਿਨੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ ਜੋਕਿ ਗਿਆ ਛੁੱਟੀ ਤੇ ਪਿੰਡ ਜਾਣ ਤੋਂ ਪਹਿਲਾਂ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਦੇ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ, ਜਿੱਥੇ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here