Uncategorized ਪਟਿਆਲਾ ’ਚ ਮਿੰਨੀ ਬੱਸ ਤੇ ਟਰੱਕ ਵਿਚਾਲੇ ਟੱਕਰ/ ਹਾਦਸੇ ’ਚ 7 ਦੇ ਕਰੀਬ ਸਵਾਰੀਆਂ ਜ਼ਖਮੀ By admin - June 5, 2025 0 6 Facebook Twitter Pinterest WhatsApp ਐਂਕਰ-ਪਟਿਆਲਾ ਚ ਟੱਕ ਅਤੇ ਮਿੰਨੀ ਬੱਸ ਵਿਚਾਲੇ ਵਾਪਰੇ ਹਾਦਸੇ ਵਿਚ ਅੱਧੀ ਦਰਜ ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਇਹ ਹਾਦਸਾ ਸਮਾਣਾ ਨਦਾਮਪੁਰ ਸੜਕ ਤੇ ਪੈਂਦੇ ਪਿੰਡ ਕਾਦਰਾਬਾਦ ਨੇੜੇ ਵਾਪਰਿਆ ਐ। ਜਾਣਕਾਰੀ ਅਨੁਸਾਰ ਮਿੰਨੀ ਬੱਸ ਨਦਾਮਪੁਰ ਤੋਂ ਆ ਰਹੀ ਸੀ ਕਾਦਰਾਬਾਦ ਨੇੜੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਪਲਟ ਗਿਆ। ਇਸ ਹਾਦਸੇ ਵਿਚ ਬੱਸ ਵਿੱਚ ਬੈਠੀਆਂ ਸੱਤ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਟਿਵਾਣਾ ਕਾਦਰਾਬਾਦ ਨੇ ਦੱਸਿਆ ਕਿ ਬੱਸ ਦੇ ਵਿੱਚ ਕਾਦਰਾਬਾਦ ਦੀਆਂ ਸਵਾਰੀਆਂ ਜਿਆਦਾ ਸੀ ਜੋ ਕਿ ਸਮਾਣਾ ਆ ਰਹੀਆਂ ਸਨ। ਬੱਸ ਨਾਲ ਟੱਕਰ ਤੋਂ ਬਾਅਦ ਟਰੱਕ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਟਕਰਾ ਗਿਆ। ਘਟਨਾ ਵੇਲੇ ਬਿਜਲੀ ਸਪਲਾਈ ਬੰਦ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਜ਼ਖਮੀਆਂ ਦੇ ਦੱਸਣ ਮੁਤਾਬਕ ਉਪ ਪਿੱਛੇ ਬੈਠੇ ਸੀ ਕਿ ਅਚਾਨਕ ਹਾਦਸ ਵਾਪਰ ਗਿਆ। ਹਾਦਸੇ ਵੇਲੇ ਟਰੱਕ ਦੀ ਰਫਤਾਰ ਕਾਫੀ ਤੇਜ਼ ਦੱਸੀ ਜਾ ਰਹੀ ਐ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।