Uncategorized ਜਲੰਧਰ ’ਚ ਸ਼ਰਾਰਤੀਆਂ ਵੱਲੋਂ ਸ਼ਨੀਦੇਵ ਦੀ ਮੂਰਤੀ ਖੰਡਿਤ/ ਘਟਨਾ ਤੋਂ ਬਾਅਦ ਹਿੰਦੂ ਜਥੇਬੰਦੀਆਂ ਚ ਗੁੱਸੇ ਦੀ ਲਹਿਰ/ ਜਥੇਬੰਦੀਆਂ ਨੇ ਸਖਤ ਕਾਰਵਾਈ ਦੀ ਕੀਤੀ ਮੰਗ By admin - June 5, 2025 0 8 Facebook Twitter Pinterest WhatsApp ਪੰਜਾਬ ਅੰਦਰ ਧਾਰਮਿਕ ਅਸਥਾਨਾਂ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਅਜਿਹਾ ਹੀ ਮਾਮਲਾ ਜਲੰਧਰ ਦੇਹਾਤ ਅਧੀਨ ਆਉਂਦੇ ਥਾਣਾ ਪਤਰਾ ਦੇ ਪਿੰਡ ਭੋਜੇਵਾਲ ਤੋਂ ਸਾਹਮਣੇ ਆਈ ਐ, ਜਿੱਥੇ ਸ਼ਰਾਰਤੀਆਂ ਵੱਲੋਂ ਸ਼ਨੀਦੇਵ ਦੀ ਮੂਰਤੀ ਨੂੰ ਖੰਡਤ ਕੀਤਾ ਗਿਆ । ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ‘ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਭੋਜੋਵਾਲ ਵਿੱਚ ਸ਼ਨੀ ਦੇਵ ਮਹਾਰਾਜ ਦੀ ਮੂਰਤੀ ਦੀ ਬੇਅਦਬੀ ਹੋਣ ਦੀ ਸੂਚਨਾ ਮਿਲੀ ਸੀ। ਉਹ ਤੁਰੰਤ ਥਾਣਾ ਇੰਚਾਰਜ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਘਟਨਾ ਦੀ ਸੀਸੀਟੀਵ ਫੁਟੇਜ਼ ਸਾਹਮਣੇ ਆਈ ਐ, ਜਿਸ ਵਿਚ ਕੁੱਝ ਬੱਚੇ ਸ਼ੱਕੀ ਹਾਲਤ ਵਿਚ ਘੁੰਮਦੇ ਦਿਖਾਈ ਦੇ ਰਹੇ ਨੇ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਉਧਰ ਘਟਨਾ ਤੋਂ ਬਾਅਦ ਹਿੰਦੂ ਜਥੇਬੰਦੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਸਥਾਨਕ ਵਾਸੀਆਂ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ। ਲੋਕਾਂ ਨੇ ਘਟਨਾ ਵਿਚ ਬੱਚਿਆਂ ਦੇ ਸ਼ਾਮਲ ਹੋਣ ਤੇ ਵੀ ਸ਼ੰਕਾ ਜਾਹਰ ਕੀਤੀ ਐ। ਲੋਕਾਂ ਨੇ ਸ਼ੰਕਾ ਜਾਹਰ ਕੀਤੀ ਕਿ ਘਟਨਾ ਵੇਲੇ ਕੁੱਝ ਦੇਰ ਲਈ ਬਿਜਲੀ ਗੁੱਲ ਹੋਈ ਸੀ, ਇਸ ਲਈ ਮੂਰਤੀ ਖੰਡਿਤ ਕਿਸ ਨੇ ਕੀਤੀ, ਉਸ ਦੀ ਜਾਂਚ ਹੋਣੀ ਚਾਹੀਦੀ ਐ। ਪੁਲਿਸ ਨੇ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਅਸਲ ਦੋਸ਼ੀਆਂ ਨੂੰ ਛੇਤੀ ਹੀ ਕਾਬ ਕਰ ਲੈਣ ਦਾ ਭਰੋਸਾ ਦਿੱਤਾ ਐ।