ਜਲਾਲਾਬਾਦ ਹਲਕੇ ਦੇ ਪਿੰਡ ਘਾਂਗਾ ਖੁਰਦ ’ਚ ਢਾਣੀ ਤੇ ਰਹਿੰਦੇ ਪਰਿਵਾਰ ਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਢਾਣੀ ਠਾਲਾ ਸਾਫ ਵਿਖੇ ਬੀਤੀ ਰਾਤ ਸਕਾਰਪਿਓ ਗੱਡੀ ਵਿਚ ਸਵਾਰ ਹੋ ਕੇ ਆਏ ਲੋਕਾਂ ਨੇ ਘਰ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਹਮਲਾਵਰਾਂ ਨੇ ਘਰ ਅੰਦਰ ਦਾਖਲ਼ ਹੋ ਕੇ ਬੂਰੀ ਤਰ੍ਹਾਂ ਭੰਨਤੋੜ ਕੀਤੀ। ਘਰ ਅੰਦਰ ਮੌਜੂਦ ਪਰਿਵਾਰ ਨੇ ਬਾਹਰ ਖੇਤਾਂ ਵਿਚ ਲੁੱਕ ਕੇ ਜਾਨ ਬਚਾਈ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਘਾਂਗਾ ਖੁਰਦ ਦੀ ਢਾਣੀ ਟਾਲਾ ਸਾਫ ਵਿਖੇ ਬੀਤੀ ਰਾਤ ਸਕੋਰਪੀਓ ਕਾਰ ਤੇ ਆਏ ਗੁੰਡਾ ਅਨਸਰਾਂ ਦੇ ਵੱਲੋਂ ਘਰ ਤੇ ਫਾਇਰਿੰਗ ਕੀਤੀ ਗਈ ਤੇ ਤੋੜ ਭੰਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਘਾਂਗਾ ਖੁਰਦ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੇ ਪਹਿਲਾਂ ਫੋਨ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਬਾਅਦ ਵਿੱਚ ਘਰ ਤੇ ਫਾਇਰਿੰਗ ਕਰ ਦਿੱਤੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਅਤੇ ਉਕਤ ਸੁਖਚੈਨ ਸਿੰਘ ਦੇ ਵੱਲੋਂ ਮਨਿੰਦਰ ਸਿੰਘ ਨੂੰ ਫੋਨ ਕੀਤਾ ਗਿਆ ਅਤੇ ਮਨਿੰਦਰ ਬਿਜੀ ਹੋਣ ਦੇ ਕਾਰਨ ਫੋਨ ਨਹੀਂ ਚੱਕ ਸਕਿਆ ਜਿਸ ਤੋਂ ਨਰਾਜ਼ ਹੋ ਸੁਖਚੈਨ ਸਿੰਘ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਧਰ ਘਰ ਤੇ ਹਮਲਾ ਕਰਨ ਆਏ ਲੋਕ ਪਰਿਵਾਰ ਦੇ ਦੱਸੇ ਦੇ ਮੁਤਾਬਕ ਦੋ ਗੱਡੀਆਂ ਦੇ ਵਿੱਚ ਸਵਾਰ ਸਨ ਇੱਕ ਗੱਡੀ ਘਰ ਦੇ ਸਾਹਮਣੇ ਆ ਕੇ ਰੁਕੀ ਜਦ ਕਿ ਦੂਸਰੀ ਥੋੜੀ ਦੂਰੀ ਤੇ ਰੁਕੀ ਰਹੀ ਅਤੇ ਗੱਡੀ ਵਿੱਚ ਸਵਾਰ ਦੋ ਲੋਕਾਂ ਨੂੰ ਉਹ ਜਾਣਦੇ ਹਨ ਬਾਕੀ ਅਣਪਛਾਤੇ ਸਨ ਫਿਲਹਾਲ ਪਰਿਵਾਰ ਦਾ ਕਹਿਣਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਸ਼ੀਆਂ ਦੇ ਵੱਲੋਂ ਹੁਣ ਫੋਨ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਥਾਣਾ ਅਮੀਰ ਖਾਸ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਧਰ ਥਾਣਾ ਆਮੀਰ ਖਾਸ ਮੁਖੀ ਐਸਐਚਓ GK ਪਰਮਾਰ ਨੇ ਦੱਸਿਆ ਕਿ ਉਹਨਾਂ ਕੋਲੇ ਸ਼ਿਕਾਇਤ ਆਈ ਹੈ ਅਤੇ ਉਹਨਾਂ ਦੇ ਵੱਲੋਂ ਮੌਕਾ ਦੇਖ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ।