ਚੰਡੀਗੜ੍ਹ ਨਿਗਮ ਟੀਮ ਤੇ ਨਿਹੰਗ ਸਿੰਘਾਂ ਵਿਚਾਲੇ ਟਕਰਾਅ/ ਸ਼ਰਦਾਈ ਦੀ ਦੁਕਾਨ ਹਟਾਉਣ ਨੂੰ ਲੈ ਕੇ ਕੀਤਾ ਹਮਲਾ/ ਨਿਗਮ ਮੁਲਜ਼ਮਾਂ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

0
9

ਚੰਡੀਗੜ੍ਹ ਦੇ ਸੈਕਟਰ-15 ਦੀ ਮਾਰਕੀਟ ਵਿਚ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਨਿਗਮ ਦੀ ਟੀਮ ਤੇ ਤਿੰਨ ਨਿਹੰਗ ਸਿੰਘ ਆਹਮੋ ਸਾਹਮਣੇ ਹੋ ਗਏ। ਨਿਗਮ ਟੀਮ ਨੇ ਇੱਥੇ ਸ਼ਰਦਾਈ ਦਾ ਸਟਾਲ ਲਾ ਕੇ ਬੈਠੇ ਨਿਹੰਗ ਸਿੰਘਾਂ ਨੂੰ ਇੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਨਿਹੰਗ ਸਿੰਘ ਗੁੱਸੇ ਵਿਚ ਆ ਗਏ। ਕੁੱਝ ਹੀ ਦੇਰ ਵਿਚ ਗੱਲ ਹੱਥੋਪਾਈ ਤਕ ਪਹੁੰਚ ਗਈ ਜਿਸ ਤੋਂ ਬਾਅਦ ਨਿਹੰਗ ਸਿੰਘ ਨੇ ਟੀਮ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮੌਕੇ ਤੇ ਲੋਕ ਇਕੱਠਾ ਹੋ ਗਏ ਅਤੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਨਿਗਮ ਟੀਮ ਨੇ ਥਾਣਾ-11 ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ  ਐ। ਯਾਦ ਰਹੇ ਕਿ ਚੰਡੀਗੜ੍ਹ ਵਿਚ ਕਿਸੇ ਵੀ ਫੂਡ ਸਟਾਲ ਜਾਂ ਕਾਰਟ ਲਈ ਨਗਰ ਨਿਗਮ ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਬਿਨਾਂ ਇਜਾਜ਼ਤ ਸਟਾਲ ਲਗਾਉਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here