ਆਪਰੇਸ਼ਨ ਸੰਧੂਰ ਤਹਿਤ ਵਿਦੇਸ਼ ਦੌਰੇ ਤੋਂ ਪਰਤੇ ਸਾਂਸਦ ਅਸ਼ੋਕ ਮਿੱਤਲ/ ਆਲ ਇੰਡੀਆ ਪਾਰਟੀ ਡੈਲੀਗੇਸ਼ਨ ਨਾਲ ਕੀਤਾ ਸੀ ਵਿਦੇਸ਼ ਦਾ ਦੌਰਾ/ ਵਫਦ ਨੂੰ ਪੰਜ ਦੇਸ਼ਾਂ ਨੇ ਸਾਥ ਦੇਣ ਦਾ ਦਿੱਤਾ ਐ ਭਰੋਸਾ

0
10

ਸੰਸਦ ਮੈਂਬਰ ਅਸ਼ੋਕ ਮਿੱਤਲ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਏ ਨੇ। ਉਹ ਕੇਂਦਰ ਸਰਕਾਰ ਵੱਲੋਂ ਆਪਰੇਸ਼ਨ ਸੰਧੂਰ ਤਹਿਤ ਵਿਦੇਸ਼ ਭੇਜੇ ਗਏ 59 ਸੰਸਦ ਮੈਂਬਰਾਂ ਵਿਚ ਸ਼ਾਮਲ ਸਨ। ਇਨ੍ਹਾਂ ਮੈਂਬਰਾਂ ਵਿਚੋਂ ਕਈ ਸੰਸਦ ਮੈਂਬਰ ਅਜੇ ਵੀ ਵਿਦੇਸ਼ ਦੌਰੇ ਤੇ ਨੇ ਜਦਕਿ ਕੁੱਝ ਵਾਪਸ ਆ ਗਏ ਨੇ, ਜਿਨ੍ਹਾਂ ਵਿਚ ਸਾਂਸਦ ਅਸ਼ੋਕ ਮਿੱਤਲ ਵੀ ਸ਼ਾਮਲ ਨੇ। ਵਾਪਸ ਪਰਤਣ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਦੌਰੇ ਦੌਰਾਨ ਮਿਲੇ ਸਹਿਯੋਗ ਬਾਰੇ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਕਿਹਾ ਕਿ ਵਫਦ ਨੇ ਵੱਖ ਵੱਖ ਦੇਸ਼ਾਂ ਦੇ ਦੌਰੇ ਦੌਰਾਨ ਜੰਗ ਲੱਗਣ ਦੇ ਕਾਰਨਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਐ, ਜਿਸ ਤੋਂ ਬਾਅਦ ਉਕਤ ਦੇਸ਼ਾਂ ਦਾ ਇਸ ਲੜਾਈ ਬਾਰੇ ਨਜ਼ਰੀਆ ਬਦਲ ਗਿਆ ਐ। ਉਨ੍ਹਾਂ ਕਿਹਾ ਕਿ ਪਹਿਲਾਂ ਹਮਲਾ ਭਾਰਤ ਵੱਲੋਂ ਕੀਤਾ ਗਿਆ ਮੰਨਿਆ ਜਾ ਰਿਹਾ ਸੀ ਪਰ ਸਹੀ ਜਾਣਕਾਰੀ ਦੇਣ ਬਾਅਦ ਕਈ ਦੇਸ਼ਾਂ ਦੀ ਰਾਇ ਬਦਲੀ ਐ ਅਤੇ ਉਨ੍ਹਾਂ ਨੇ ਅੱਤਵਾਦ ਖਿਲਾਫ ਲੜਾਈ ਵਿਚ ਭਾਰਤ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ ਐ। ਦੱਸਣਯੋਗ ਐ ਕਿ ਕੇਂਦਰ ਸਰਕਾਰ ਨੇ ਦੁਨੀਆ ਨੂੰ ਆਪ੍ਰੇਸ਼ਨ ਸਿੰਦੂਰ ਬਾਰੇ ਦੱਸਣ ਲਈ ਸਾਰੀਆਂ ਪਾਰਟੀਆਂ ਦੇ ਕੁੱਲ 59 ਸੰਸਦ ਮੈਂਬਰਾਂ ਨੂੰ 33 ਦੇਸ਼ਾਂ ਵਿੱਚ ਭੇਜਿਆ। ਇਨ੍ਹਾਂ ਸੰਸਦ ਮੈਂਬਰਾਂ ਦੇ 7 ਡੈਲੀਗੇਸ਼ਨ ਗਰੁੱਪ ਵੱਖ-ਵੱਖ ਦੇਸ਼ਾਂ ਦੇ ਦੌਰੇ ‘ਤੇ ਹਨ। ਗਰੁੱਪ 6 ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਨਾਲ ਭਾਜਪਾ ਸੰਸਦ ਮੈਂਬਰ ਕੈਪਟਨ ਬ੍ਰਿਜੇਸ਼ ਚੌਟਾ, ਸਪਾ ਸੰਸਦ ਮੈਂਬਰ ਰਾਜੀਵ ਰਾਏ ਅਤੇ 8 ਹੋਰ ਸੰਸਦ ਮੈਂਬਰ ਸ਼ਾਮਲ ਸਨ। ਇਹ ਸਾਰੇ ਸਪੇਨ, ਗ੍ਰੀਸ, ਸਲੋਵੇਨੀਆ, ਲਾਤਵੀਆ ਅਤੇ ਰੂਸ ਦੇ ਦੌਰੇ ‘ਤੇ ਗਏ ਸਨ। ਇਸ ਦੌਰਾਨ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਆਪਣੇ ਵਿਦੇਸ਼ ਦੌਰੇ ‘ਤੇ ਆਪ੍ਰੇਸ਼ਨ ਸਿੰਦੂਰ ਬਾਰੇ ਗੱਲ ਕੀਤੀ।  ਸੰਸਦ ਮੈਂਬਰ ਮਿੱਤਲ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਭਾਰਤ ਵਿੱਚ ਕੱਟੜਤਾ ਫੈਲਾ ਰਿਹਾ। ਇਸੇ ਤਹਿਤ ਪਹਿਲਗਾਮ ਵਿੱਚ ਸੈਲਾਨੀਆਂ ਤੋਂ ਉਨ੍ਹਾਂ ਦਾ ਧਰਮ ਪੁੱਛਣ ‘ਤੇ ਹਮਲਾ ਕੀਤਾ ਅਤੇ ਕਈ ਲੋਕਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ 15 ਦਿਨ ਦਿੱਤੇ, ਪਰ ਪਾਕਿਸਤਾਨ ਨੇ ਭਾਰਤ ਦੀ ਇੱਕ ਨਹੀਂ ਸੁਣੀ। ਜਿਸ ਤੋਂ ਬਾਅਦ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤਹਿਤ 9 ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।  ਸੰਸਦ ਮੈਂਬਰ ਮਿੱਤਲ ਨੇ ਕਿਹਾ ਕਿ ਭਾਰਤ ਕਦੇ ਵੀ ਜੰਗ ਨਹੀਂ ਚਾਹੁੰਦਾ। ਉਸ ਤੋਂ ਬਾਅਦ ਪਾਕਿਸਤਾਨ ਨੇ ਪ੍ਰਚਾਰ ਕੀਤਾ ਕਿ ਭਾਰਤ ਨੇ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਕੀਤਾ ਹੈ, ਜੋ ਕਿ ਗਲਤ ਹੈ। ਸੰਸਦ ਮੈਂਬਰ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ, ਯੂਕੇ, ਫਰਾਂਸ, ਅਫਗਾਨਿਸਤਾਨ ਅਤੇ ਹੋਰ ਥਾਵਾਂ ‘ਤੇ ਅੱਤਵਾਦੀ ਹਮਲੇ ਕੀਤੇ ਹਨ। ਇਨ੍ਹਾਂ ਸਾਰਿਆਂ ਵਿੱਚ ਪਾਕਿਸਤਾਨ ਦੀਆਂ ਜੜ੍ਹਾਂ ਹਰ ਕੋਈ ਦੇਖੇਗਾ। ਦੁਨੀਆ ਲਈ ਪਾਕਿਸਤਾਨ ਵਿੱਚ ਅੱਤਵਾਦ ਨੂੰ ਖਤਮ ਕਰਨਾ ਮਹੱਤਵਪੂਰਨ ਹੈ। ਇਸ ਕਾਰਨ ਉਨ੍ਹਾਂ ਨੇ ਪਾਕਿਸਤਾਨ ਵਿੱਚ ਅੱਤਵਾਦ ਨੂੰ ਖਤਮ ਕਰਨ ਲਈ ਇਨ੍ਹਾਂ ਸਾਰੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਿੱਥੇ ਸਾਰੇ ਦੇਸ਼ਾਂ ਦੇ ਮੰਤਰੀਆਂ, ਅਧਿਕਾਰੀਆਂ ਅਤੇ ਮੀਡੀਆ ਨੇ ਪਾਕਿਸਤਾਨ ਦੇ ਕੱਟੜਪੰਥ ਨੂੰ ਖਤਮ ਕਰਨ ‘ਤੇ ਸਹਿਮਤੀ ਜਤਾਈ। ਇਸ ਦੌਰਾਨ ਸਾਰਿਆਂ ਨੇ ਅੱਤਵਾਦ ਨੂੰ ਖਤਮ ਕਰਨ ਲਈ ਭਾਰਤ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here