ਫਾਜਿਲਕਾ ’ਚ ਝਗੜੇ ਦੌਰਾਨ ਬਜ਼ੁਰਗ ਦੀ ਮੌਤ, ਤਿੰਨ ਹੋਰ ਜ਼ਖ਼ਮੀ/ ਇਕ ਨੂੰ ਗੰਭੀਰ ਹਾਲਤ ਦੇ ਚਲਦਿਆਂ ਕੀਤਾ ਰੈਫਰ/ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

0
8

ਫਾਜਿਲਕਾ ਦੇ ਪਿੰਡ ਲਾਧੂਕਾ ਵਿਖੇ ਦੋ ਧਿਰਾਂ ਵਿਚਾਲੇ ਹੋਏ ਖੂਨੀ ਟਕਰਾਅ ਦੌਰਾਨ ਇਕ ਬਜੁਰਗ ਦੀ ਮੌਤ ਤੇ ਤਿੰਨ ਹੋਰ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਇਸੇ ਦੌਰਾਨ ਇਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਰੈਫਰ ਕੀਤਾ ਗਿਆ ਐ। ਪੁਲਿਸ ਨੇ ਇਸ ਮਾਮਲੇ ਵਿਚ 17 ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਮ੍ਰਿਤਕ ਬਜ਼ੁਰਗ ਆਪਣੇ ਪੁੱਤਰ ਸਮੇਤ ਖੇਤਾਂ ਵਿਚੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਕੁੱਝ ਲੋਕਾਂ ਨੇ ਉਨ੍ਹਾਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਡਾਂਗ ਬਜੁਰਗ ਦੇ ਸਿਰ ਵਿਚ ਲੱਗੀ ਜਿਸ ਕਾਰਨ ਉਸ ਦੀ ਹਸਪਤਾਲ ਲਿਜਾਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੀ ਪਛਾਣ ਲਛਮਣ ਸਿੰਘ ਵਜੋਂ ਹੋਈ ਐ। ਖਬਰਾਂ ਮੁਤਾਬਕ ਲਕਸ਼ਮਣ ਸਿੰਘ ਆਪਣੇ ਪੁੱਤਰ ਨਾਲ ਖੇਤ ਤੋਂ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਲੜਾਈ ਹੋਣ ਕਾਰਨ ਪਿਤਾ-ਪੁੱਤਰ ਰੁਕ ਗਏ ਜਿਸ ਤੋਂ ਬਾਅਦ ਹਮਲਾਵਰ ਨੇ ਬਜ਼ੁਰਗ  ਦੇ ਸਿਰ ‘ਤੇ ਡਾਂਗ ਨਾਲ ਵਾਰ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਖੇਤ ਦੀ ਹੱਦ ‘ਤੇ ਲੜ ਰਹੇ ਸਨ, ਜਿਸ ਦੌਰਾਨ ਰਸਤੇ ਵਿੱਚ ਜਾਂਦੇ ਸਮੇਂ ਉਸ ‘ਤੇ ਵੀ ਹਮਲਾ ਕੀਤਾ ਗਿਆ। ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਜਿਸ ਵਿੱਚ 8 ਨਾਮ ਸ਼ਾਮਲ ਹਨ ਜਦੋਂ ਕਿ 8 ਤੋਂ 10 ਵਿਅਕਤੀ ਅਣਪਛਾਤੇ ਹਨ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here