Uncategorized ਫਰੀਦਕੋਟ ਵਿਖੇ ਕੱਢੀ ਗਈ ਵਿਸ਼ਾਲ ਸਾਈਕਲ ਰੈਲੀ/ ਸਿਹਤ ਤੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੁਨੇਹਾ/ ਬੱਚਿਆਂ ਤੋਂ ਲੈ ਕੇ 80 ਸਾਲਾ ਬਜ਼ੁਰਗਾਂ ਨੇ ਕੀਤੀ ਸ਼ਮੂਲੀਅਤ By admin - June 3, 2025 0 9 Facebook Twitter Pinterest WhatsApp ਅੰਤਰਰਾਸ਼ਟਰੀ ਸਾਇਕਲ ਦਿਵਸ ਮੌਕੇ ਅੱਜ ਫਰੀਦਕੋਟ ਵਿਖੇ ਇਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦਾ ਮਕਸਦ ਸਿਹਤ ਤੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣਾ ਸੀ। ਇਸ ਰੈਲੀ ਵਿਚ ਹਰ ਵਰਗ ਦੇ ਲੋਕਾਂ ਨੇ ਭਰਵੀ ਸ਼ਮੂਲੀਅਤ ਕੀਤੀ। ਰੈਲੀ ਵਿਚ 3 ਸਾਲ ਦੇ ਬੱਚਿਆਂ ਤੋਂ ਇਲਾਵਾ 80 ਸਾਲ ਦੇ ਬਜ਼ੁਰਗ ਵੀ ਸ਼ਾਮਲ ਸਨ। ਬਾਬਾ ਫਰੀਦ ਸਾਈਕਲ ਕਲੱਬ ਵੱਲੋਂ ਕੱਢੀ ਗਈ ਇਹ ਰੈਲੀ ਫਰੀਦਕੋਟ ਦੇ ਦਰਬਾਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਕਰ ਲਗਾਉਣ ਤੋਂ ਬਾਅਦ ਸਮਾਪਤ ਹੋਈ। ਇਸ ਰੈਲੀ ਵਿੱਚ ਪੰਜਾਬ ਪੁਲਿਸ ਦਾ ਵੀ ਵੱਡਾ ਸਹਿਯੋਗ ਵੇਖਣ ਨੂੰ ਮਿਲਿਆ। ਰੈਲੀ ਦੌਰਾਨ ਜਿੱਥੇ ਲੋਕ ਸਾਈਕਲ ਚਲਾਉਂਦੇ ਦਿਖਾਈ ਦਿੱਤੇ ਉੱਥੇ ਹੀ ਬਜ਼ੁਰਗ ਨੱਚਦੇ ਵੀ ਦਿਖਾਈ ਦਿੱਤੇ। ਇਸ ਮੌਕੇ ਸੰਬੋਧਨ ਕਰਦਿਆਂ ਸਾਈਕਲਿਸਟ ਨਿਸ਼ਾ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਸਾਈਕਲ ਚਲਾ ਰਹੇ ਹਨ ਅਤੇ ਅੱਜ ਵਰਲਡ ਸਾਈਕਲ ਡੇਅ ’ਤੇ ਸਾਰਿਆਂ ਨੂੰ ਵਧਾਈ ਦਿੰਦੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦੇ ਅਪੀਲ ਵੀ ਕਰਦੇ ਹਨ। ਛਉਹਨਾਂ ਕਿਹਾ ਕਿ ਸਾਈਕਲਿੰਗ ਨਾਲ ਜਿੱਥੇ ਸਿਹਤ ਦਾ ਠੀਕ ਰਹਿੰਦੀ ਹੀ ਹੈ ਉੱਥੇ ਹੀ ਵਾਤਾਵਰਨ ਨੂੰ ਬਚਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਅੱਜ ਦੀ ਸਭ ਤੋਂ ਛੋਟੀ ਉਮਰ ਦੀ ਸਾਈਕਲਿਸਟ ਸੀ ਅਤੇ ਅੱਜ ਦੇ ਦਿਨ ਤੇ ਉਹ ਸਾਰੇ ਬੇਹਦ ਖੁਸ਼ ਨੇ। ਇਸ ਮੌਕੇ ਵੱਖ ਵੱਖ ਇਲਾਕਿਆਂ ਤੋਂ ਆਏ ਸਾਈਕਲਿਸਟਾਂ ਨੇ ਕਿਹਾ ਕਿ ਅੱਜ ਦੇ ਦਿਨ ਲਈ ਉਹਨਾਂ ਵੱਲੋਂ ਖਾਸ ਤਿਆਰੀ ਕੀਤੀ ਗਈ ਸੀ ਜਿੰਨੇ ਵੀ ਲੋਕ ਅੱਜ ਆਏ ਨੇ ਉਹਨਾਂ ਸਾਰਿਆਂ ਦਾ ਉਹ ਧੰਨਵਾਦ ਕਰਦੇ ਨੇ ਅਤੇ ਹਰ ਇੱਕ ਵਿਅਕਤੀ ਨੂੰ ਜਿਸ ਵੀ ਅੱਜ ਸਾਈਕਲ ਚਲਾਈ ਹੈ ਉਸ ਨੂੰ ਉਹ ਯਾਦਗਾਰ ਚਿੰਨ ਦੇ ਕੇ ਸਨਮਾਨਿਤ ਵੀ ਕਰ ਰਹੇ ਹਨ ਤਾਂ ਕਿ ਉਹਨਾਂ ਦਾ ਹੌਸਲਾ ਹੋਰ ਵੱਧ ਸਕੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਫਰੀਦਕੋਟ ਦੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਜ ਫਰੀਦਕੋਟ ਪੁਲਿਸ ਅਤੇ ਬਾਬਾ ਫਰੀਦ ਸਾਈਕਲ ਕਲੱਬ ਦੇ ਸਹਿਯੋਗ ਨਾਲ ਵੱਡੀ ਸਾਈਕਲ ਰੈਲੀ ਕਰਵਾਈ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਿੱਸਾ ਲਿਆ ਅਤੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਇਸ ਰੈਲੀ ਦਾ ਸ਼ਿੰਗਾਰ ਬਣੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਅਨੁਸਾਰ ਇਸ ਤਰੀਕੇ ਦੇ ਪ੍ਰੋਗਰਾਮ ਅਹਿਮ ਯੋਗਦਾਨ ਪਾਉਂਦੇ ਹਨ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਾਈਕਲ ਚਲਾਣ ਲਈ ਪ੍ਰੇਰਿਤ ਹੋਣ ਤੱਕ ਇੱਕ ਸਵਸਥ ਜੀਵਨ ਜਿਹੜਾ ਹੈਗਾ ਉਹ ਬਿਤਾ ਸਕਣ।