Uncategorized ਫਰੀਦਕੋਟ ’ਚ ਮੈਡੀਕਲ ਕਾਲਜ ਦੇ ਬਾਹਰ ਡਾਕਟਰਾਂ ਦਾ ਪ੍ਰਦਰਸ਼ਨ/ ਸਟਾਈਫੰਡ ਵਧਾਉਣ ਦੀ ਕੀਤੀ ਮੰਗ/ ਪੰਜ ਸਾਲਾਂ ਤੋਂ ਇਕੋ ਸਟਾਈਫ਼ੰਡ ਹੋਣ ਨੂੰ ਲੈ ਕੇ ਪ੍ਰਗਟਾਇਆ ਇਤਰਾਜ਼ By admin - June 3, 2025 0 6 Facebook Twitter Pinterest WhatsApp ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬਾਹਰ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿਚ 400 ਦੇ ਕਰੀਬ ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਅਤੇ ਇੰਟਰਨ ਦੇ ਵਿਦਿਆਰਥੀ ਸ਼ਾਮਲ ਸਨ। ਪ੍ਰਦਰਸ਼ਨਕਾਰੀ ਆਪਣੇ ਸਟਾਈਫ਼ਡ ਵਧਾਉਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰਾਂ ਦਾ ਕਹਿਣਾ ਐ ਕਿ ਕਾਲਜ ਵਿਚ ਫੀਸਾਂ ਹਰ ਸਾਲ ਵਧ ਰਹੀਆਂ ਨੇ ਪਰ ਸਟਾਈਫੰਡ ਪਿਛਲੇ ਪੰਜ ਸਾਲਾਂ ਇਕੋ ਹੀ ਚੱਲ ਰਿਹਾ ਐ। ਡਾਕਟਰਾਂ ਨੇ ਸਰਕਾਰ ਤੋਂ ਡਾਕਟਰੀ ਭੱਤਾ ਵਧਾਉਣ ਦੀ ਮੰਗ ਕੀਤੀ ਐ। ਗੌਰਤਲਬ ਹੈ ਕੇ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਡਾਕਟਰਾਂ ਵੱਲੋਂ ਆਪਣੇ ਸਟਾਈਫ਼ੰਡ ਵਧਾਉਣ ਨੂੰ ਲੈਕੇ ਮੰਗ ਰੱਖੀ ਜਾਂਦੀ ਸੀ ਪਰ ਹਰ ਵਾਰ ਉਨ੍ਹਾਂ ਨੂੰ ਭਰੋਸਾ ਦੇ ਕੇ ਕਿਨਾਰਾ ਕਰ ਲਿਆ ਜਾਂਦਾ ਸੀ। ਅੱਜ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਡਾਕਟਰਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਉਨ੍ਹਾਂ ਨੂੰ 15000 ਰੁਪਏ ਮਾਸਕ ਭਤਾ ਦਿਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੀਆਂ ਫੀਸਾਂ ਦੁੱਗਣੀਆ ਤਿਗਣਿਆ ਕਰ ਦਿੱਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਮੈਡੀਕਲ ਦੀ ਪੜਾਈ ਦੀ ਦੇਸ਼ ਚ ਸਭ ਨਾਲੋਂ ਜਿਆਦਾ ਫੀਸ ਪੰਜਾਬ ਸੂਬੇ ’ਚ ਹੈ ਪਰ ਸਟਾਈਫ਼ੰਡ ਸਭ ਤੋਂ ਘਟ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡਾ ਭਤਾ ਵਧਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।