ਫਗਵਾੜਾ ’ਚ ਭਿਆਨਕ ਹਾਦਸੇ ’ਚ ਨੌਜਵਾਨ ਜ਼ਖਮੀ/ ਤੇਜ਼ ਰਫਤਾਰ ਮੋਟਰ ਸਾਈਕਲ ਨੇ ਖੜ੍ਹੀ ਕਾਰ ਨੂੰ ਮਾਰੀ ਟੱਕਰ/ ਨੌਜਵਾਨ ਨੂੰ ਗੰਭੀਰ ਹਾਲਤ ਦੇ ਚਲਦਿਆਂ ਕੀਤਾ ਰੈਫਰ

0
57

ਫਗਵਾੜਾ ਦੇ ਹੁਸ਼ਿਆਰਪੁਰ ਬਾਈਪਾਸ ਇਲਾਕੇ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਤੇਜ਼ ਰਫਤਾਰ ਮੋਟਰ ਸਾਈਕਲ ਦੀ ਖੜ੍ਹੀ ਗੱਡੀ ਨਾਲ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਹਾਲਤ ਵੇਖਦਿਆ ਰੈਫਰ ਕਰ ਦਿੱਤਾ ਗਿਆ ਐ। ਜ਼ਖਮੀ ਨੌਜਵਾਨ ਦੀ ਪਛਆਣ ਤੇਜਸ ਵਜੋਂ ਹੋਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਉਧਰ ਗੱਡੀ ਮਾਲਕ ਨੇ ਹਾਦਸੇ ਲਈ ਮੋਟਰ ਸਾਈਕਲ ਸਵਾਰ ਨੂੰ ਜ਼ਿੰਮੇਵਾਰ ਦੱਸਿਆ ਐ। ਗੱਡੀ ਚਾਲਕ ਮੁਤਾਬਕ ਉਸ ਨੇ ਗੱਡੀ ਆਪਣੀ ਸਾਈਡ ਤੇ ਖੜ੍ਹੀ ਕੀਤੀ ਸੀ ਅਤੇ ਨੌਜਵਾਨ ਤੇਜ਼ ਰਫਤਾਰ ਕਾਰਨ ਗੱਡੀ ਨਾਲ ਟਕਰਾਇਆ ਐ।  ਉਸ ਨੇ ਕਿਹਾ ਕਿ ਉਸ ਨੇ ਨੌਜਵਾਨ ਨੂੰ ਹਾਰਨ ਵੀ ਮਾਰਿਆ ਸੀ ਪਰ ਉਸ ਦਾ ਸਾਰਾ ਧਿਆਨ ਮੋਬਾਈਲ ਫੋਨ ਵੱਲ ਸੀ, ਜਿਸ ਦੇ ਚਲਦਿਆਂ ਉਸ ਦਾ ਮੋਟਰ ਸਾਈਕਲ ਗੱਡੀ ਨਾਲ ਟਕਰਾਅ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਦਿਆਂ ਮੁਢਲੀ ਸਹਾਇਤਾ ਬਾਅਦ ਅੱਗੇ ਰੈਫਰ ਕਰ ਦਿੱਤਾ ਐ। ਪੁਲਿਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here