ਫਿਲੌਰ ’ਚ ਮੁੜ ਵਾਪਰੀ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ/ ਬੁੱਤ ’ਤੇ ਕਾਲਖ ਸੁੱਟ ਕੇ ਨੇੜਲੇ ਸਕੂਲ ’ਚ ਲਿਖੇ ਖਾਲਿਸਤਾਨੀ ਨਾਅਰੇ/ ਲੋਕਾਂ ਅੰਦਰ ਗੁੱਸੇ ਦੀ ਲਹਿਰ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

0
6

ਫਿਲੌਰ ਨੇੜਲੇ ਪਿੰਡ ਨੰਗਲ ਵਿਖੇ ਸਥਾਪਤ ਡਾ. ਭੀਮ ਰਾਓ ਦੇ ਬੁੱਤ ਨਾਲ ਛੇੜਛਾੜ ਹੋਣ ਦੀ ਖਬਰ ਸਾਹਮਣੇ ਆਈ ਐ। ਇੱਥੇ ਸ਼ਰਾਰਤੀ ਅਨਸਰਾਂ ਨੇ ਬੁੱਤ ਤੇ ਕਾਲਖ ਪੋਥ ਤੇ ਨਾਲ  ਲੱਗਦੇ ਸਕੂਲ ਵਿਚ ਖਾਲਿਸਤਾਨੀ ਨਾਅਰੇ ਲਿਖੇ ਗਏ ਨੇ। ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਅੰਦਰ ਰੋਸ ਪਾਇਆ ਜਾ ਰਿਹਾ ਐ। ਖਬਰਾਂ ਮੁਤਾਬਕ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰ ਕੇ ਘਨਟਾ ਦੀ ਜ਼ਿੰਮੇਵਾਰੀ ਲਈ ਐ। ਉਧਰ ਸਥਾਨਕ ਵਾਸੀਆਂ ਵਿਚ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਕੁਝ ਸਮਾਂ ਪਹਿਲਾ ਵੀ ਬਾਬਾ ਸਾਹਿਬ ਦੀ ਮੂਰਤੀ ਨਾਲ ਅਜਿਹੀ ਹੀ ਘਟਨਾ ਵਾਪਰੀ ਸੀ ਜਿਸ ਦੇ ਮੁਲਜਮਾਂ ਨੂੰ ਪੁਲਿਸ ਨੇ ਫੜ ਲਿਆ ਸੀ। ਲੋਕਾਂ ਨੇ ਉਸੇ ਥਾਂ ਨਵੀਂ ਮੂਰਤੀ ਸਥਾਪਤ ਕੀਤੀ ਸੀ, ਜਿਸ ਤੇ ਕੋਈ ਅਣਪਛਾਤਾ ਵਿਅਕਤੀ ਕਾਲੀ ਸਪਰੇਅ ਮਾਰ ਗਿਆ ਐ।  ਲੋਕਾਂ ਨੇ ਕਿਹਾ ਕਿ ਜੇਕਰ ਘਟਨਾ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਉਹ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਧਰ ਘਨਟਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here