Uncategorized ਫਤਹਿਗੜ੍ਹ ਸਾਹਿਬ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ/ ਪਿੰਡ ਜਖਵਾਲੀ ਵਿਖੇ ਲੱਗੇ ਪਰਾਲੀ ਦੇ ਡੰਪ ਦਾ ਕੀਤਾ ਦੌਰਾ/ ਕੋਰੋਨਾ ਤੋਂ ਡਰਨ ਦੀ ਥਾਂ ਇਸਨੂੰ ਸਮਝਣ ਦੀ ਜ਼ਰੂਰਤ ’ਤੇ ਦਿੱਤਾ ਜ਼ੋਰ By admin - June 2, 2025 0 56 Facebook Twitter Pinterest WhatsApp ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਫਤਹਿਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਰਾਲੀ ਦੇ ਡੰਪ ਦਾ ਜਾਇਜ਼ਾ ਲਿਆ। ਇਹ ਪਰਾਲੀ ਦਾ ਡੰਪ ਬਾਓਸੀ ਐਨਜੀ ਪਲਾਂਟ ਦਾ ਐ, ਜਿਸ ਦੀ ਵਰਤੋਂ ਬਾਇਓ ਸੀਐਨਜੀ ਫਿਊਲ ਬਣਾਉਣ ਲਈ ਕੀਤੀ ਜਾਣੀ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪਹਿਲ ਸਦਕਾ ਲੱਗੇ ਇਨ੍ਹਾਂ ਪਲਾਟਾਂ ਵਿਚ ਪਰਾਲੀ ਦਾ ਸਹੀ ਨਿਪਟਾਰਾ ਕੀਤਾ ਜਾ ਰਿਹਾ ਐ। ਇਸ ਨਾਲ ਜਿੱਥੇ ਵਾਤਾਵਰਣ ਬੱਚ ਰਿਹਾ ਐ ਉੱਥੇ ਹੀ ਬਾਇਓ ਸੀਐਨਜੀ ਗੈਸ ਬਣਾ ਕੇ ਫਿਊਲ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਐ। ਕੋਰੋਨਾ ਵਧਦੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਨੂੰ ਲੈ ਕੇ ਡਰਨ ਦੀ ਜ਼ਰੂਰਤ ਨਹੀਂ ਐ ਸਗੋਂ ਇਸ ਨੂੰ ਸਮਝਣ ਦੀ ਜ਼ਰੂਰਤ ਐ। ਉਨ੍ਹਾਂ ਕੁੱਝ ਮਾਮਲਿਆਂ ਵਿਚ ਸਾਵਾਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕੀ ਮੈਂ ਇਸ ਰੋਡ ਤੋਂ ਅਕਸਰ ਲੰਘਦਾ ਸੀ ਮੈਂ ਦੇਖਿਆ ਇਥੇ ਬਾਓਸੀ ਐਨਜੀ ਪਲਾਂਟ ਹੈ ਅਤੇ ਕਿਸਾਨਾਂ ਨੂੰ ਬਹੁਤ ਫਾਇਦਾ ਹੈ ਇਹ ਪਰਾਲੀ ਦੀਆਂ ਗੰਢਾਂ ਬਣਾ ਕੇ ਇਥੇ ਸਟੋਰ ਕਰਦੇ ਆ ਤੇ ਉਹਦੇ ਨਾਲ ਫਿਰ ਬਾਇਓ ਸੀ ਐਨ ਜੀ ਫਿਊਲ ਦੀ ਰਿਕਵਾਇਰਮੈਂਟ ਵੀ ਪੂਰੀ ਹੁੰਦੀ ਹੈ। ਉਸ ਨਾਲ ਖੇਤ ਵੀ ਕਲੀਅਰ ਹੋ ਜਾਂਦੇ ਆ ਅਤੇ ਕਿਸਾਨਾਂ ਨੂੰ ਪਰਾਲੀ ਸਾੜਣੀ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਇੱਥੇ ਐਮਰਜੈਂਸੀ ਲਈ ਵੀ ਸਾਰਾ ਇੰਤਜ਼ਾਮ ਕੀਤਾ ਹੈ ਅਤੇ ਜ਼ਰੂਰਤ ਪੈਣ ਦੇ ਬਚਾਅ ਦੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹੋਂਏ ਨੇ।