Uncategorized ਗੁਰਦਾਸਪੁਰ ਤੋਂ ਹੇਮਕੁੰਟ ਸਾਹਿਬ ਲਈ 31ਵੀਂ ਪੈਦਲ ਯਾਤਰਾ ਰਵਾਨਾ/ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਨਾਲ ਹੋਈ ਰਵਾਨਗੀ By admin - June 2, 2025 0 7 Facebook Twitter Pinterest WhatsApp ਹਰ ਸਾਲ ਦੀ ਤਰ੍ਹਾਂ ਅੱਜ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 31ਵੀ ਯਾਤਰਾ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਈl ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਤੋਂ ਬਾਅਦ ਇਹ ਮਹਾਨ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈ। ਰਸਤੇ ਵਿਚ ਸੰਗਤਾਂ ਵੱਲੋਂ ਜਥੇ ਦਾ ਥਾਂ ਥਾਂ ਸਵਾਗਤ ਕੀਤਾ। ਸੰਗਤ ਵੱਲੋਂ ਜਥੇ ਲਈ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਮੁੱਖ ਸੇਵਾਦਾਰ ਡਾ. ਗੁਰਦੇਵ ਸਿੰਘ ਧਾਰੋਵਲੀ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਵੱਖ ਵੱਖ ਕਸਬਿਆਂ ਚ ਪੜਾਅ ਕਰਦੀ ਹੋਈ 35 ਦਿਨਾਂ ਦਾ ਸਫ਼ਰ ਤੈਅ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਉਪਰੰਤ 6 ਜੁਲਾਈ ਨੂੰ ਵਾਪਸ ਡੇਰਾ ਬਾਬਾ ਨਾਨਕ ਪੁੱਜੇਗੀl