Uncategorized ਗੁਰਦਾਸਪੁਰ ’ਚ ਕਾਰ-ਮੋਟਰ ਸਾਈਕਲ ਟੱਕਰ ’ਚ ਇਕ ਮੌਤ, ਦੋ ਜ਼ਖਮੀ/ ਮੋਟਰ ਸਾਈਕਲ ਸਵਾਰ ਦੀ ਮੌਤ, ਪਿੱਛੇ ਬੈਠੀ ਔਰਤ ਤੇ ਬੱਚੀ ਦੀ ਹਾਲਤ ਗੰਭੀਰ By admin - June 2, 2025 0 8 Facebook Twitter Pinterest WhatsApp ਗੁਰਦਾਸਪੁਰ ਕਲਾਨੌਰ ਰੋਡ ਪਿੰਡ ਸਲੇਮਪੁਰ ਅੱਡੇ ’ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਰੂਪ ਜਖਮੀ ਹੋ ਗਏ। ਇਹ ਹਾਦਸਾ ਇਕ ਤੇਜ਼ ਰਫਤਾਰ ਕਾਰ ਦੇ ਮੋਟਰ ਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਐ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਮੋਟਰ ਸਾਇਕਲ ਦੇ ਟੋਟੇ ਹੋ ਗਏ ਅਤੇ ਕਾਰ ਵੀ ਸੜਕ ਕੰਢੇ ਪਲਟ ਗਈ। ਹਾਦਸੇ ਵਿਚ ਮੋਟਰ ਸਾਈਕਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਇਕ ਔਰਤ ਤੇ ਛੋਟੀ ਬੱਚੀ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਕਾਰਵਾਈ ਸ਼ੂਰ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਇਕ ਈਜੋਨ ਕਾਰ ਗੁਰਦਾਸਪੁਰ ਵਾਲੇ ਪਾਸਿਓਂ ਜਾ ਰਹੇ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂ ਪੁੱਤਰ ਚਿਮਣ ਸਿੰਘ ਵਾਸੀ ਮਜਰਾਲਾ ਥਾਣਾ ਡੇਰਾ ਬਾਬਾ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ। ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫਤਾਰ ਕਾਰ ਸਿੱਧੀ ਉਸ ਵਿੱਚ ਆ ਟਕਰਾਈ । ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਤੇ ਵੀ ਟੋਟੇ ਟੋਟੇ ਹੋ ਗਏ। ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਸੋਨੂ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਦਕਿ ਸੋਨੂੰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਪਲਟਣ ਤੋਂ ਬਾਅਦ ਕਾਰ ਸਵਾਰ ਨੂੰ ਕੁਝ ਲੋਕਾਂ ਵੱਲੋਂ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਸੀ । ਮੌਕਾ ਵੇਖ ਕੇ ਉਹ ਦੁਰਘਟਨਾ ਸਥਲ ਤੋਂ ਫਰਾਰ ਹੋ ਗਿਆ। ਉੱਥੇ ਹੀ ਮੌਕੇ ਤੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਮ੍ਰਿਤਕ ਸੋਨੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨੂ ਜਿਸ ਦੀ ਉਮਰ 42 ਵਰਿਆਂ ਦੀ ਸੀ ਆਪਣੀ ਪਤਨੀ ਅਤੇ 15 ਸਾਲ ਦੀ ਬੱਚੀ ਨਾਲ ਮੋਟਰਸਾਈਕਲ ਤੇ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ ਤਾਂ ਉਹ ਇੱਕ ਤੇਜ਼ ਰਫਤਾਰ ਕਾਰ ਦੀ ਚਪੇਟ ਵਿੱਚ ਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਕਾਰ ਬਹੁਤ ਤੇਜ ਸੀ ਅਤੇ ਰੋਂਗ ਸਾਈਡ ਤੋਂ ਆ ਕੇ ਸੋਨੂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਸੀ। ਸੋਨੂ ਦੀ ਮੌਕੇ ਤੇ ਇਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੈ ਅਤੇ ਉਸਦੀ ਬੇਟੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ। ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇਹ ਐਸ ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।