Uncategorized ਆਪ ਬੁਲਾਰਾ ਨੀਲ ਗਰਗ ਦਾ ਬਿਆਨ ਨਵੀਂ ਲੈਂਡ ਪੂਲਿੰਗ ਪਾਲਸੀ ਦਾ ਗੁਣਗਾਣ/ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਚੁੱਕੇ ਸਵਾਲ/ ਕਿਹਾ, ਪਹਿਲਾ ਵਾਰ ਕਿਸਾਨਾਂ ਨੂੰ ਮਿਲਣ ਜਾ ਰਿਹਾ ਸਿੱਧਾ ਦੁੱਗਣਾ ਲਾਭ By admin - June 2, 2025 0 7 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਸਰਕਾਰ ਨੇ ਨਵੀਂ ਪਾਲਸੀ ਜਾਰੀ ਕਰ ਕੇ ਇਤਿਹਾਸਕ ਕਦਮ ਚੁੱਕਿਆ ਐ ਪਰ ਅਕਾਲੀ ਦਲ ਸਮੇਤ ਕੁੱਝ ਲੋਕ ਇਸ ਪਾਲਸੀ ਬਾਰੇ ਗਲਤ ਪ੍ਰਚਾਰ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਐ ਕਿ ਕਿਸਾਨ ਨੂੰ ਸਿੱਧਾ ਦੁੱਗਣਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਮਾਫੀਏ ਵੱਲੋਂ ਕਿਸਾਨਾਂ ਦੀ ਲੁੱਟ ਹੋ ਰਹੀ ਸੀ, ਜਿਸ ਨੂੰ ਰੋਕਣ ਲਈ ਸਰਕਾਰ ਨੇ ਇਹ ਪਾਲਸੀ ਲਿਆਂਦੀ ਐ ਪਰ ਕੁੱਝ ਲੋਕ ਇਸ ਦਾ ਬੇਵਜ੍ਹਾ ਵਿਰੋਧ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਵਿਰੋਧ ਕਰਨ ਵਾਲੇ ਲੈਂਡ ਮਾਫੀਏ ਨੂੰ ਲਾਭ ਪਹੁੰਚਾਉਣ ਲਈ ਵਿਰੋਧ ਕਰ ਰਹੇ ਨੇ।