ਲੁਧਿਆਣਾ ’ਚ ਪਾਰਟੀ ਉਮੀਦਵਾਰ ਨੂੰ ਮਿਲੇ ਭਾਜਪਾ ਆਗੂ ਤਰੁਣ ਚੁੰਘ/ ਜੀਵਨ ਗੁਪਤਾ ਨੂੰ ਮਿਲ ਕੇ ਚੋਣ-ਰਣਨੀਤੀ ਬਾਰੇ ਕੀਤੀ ਵਿਚਾਰ-ਚਰਚਾ/ ਕਿਹਾ, ਨਤੀਜੇ ਦੱਸਣਗੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਐ

0
53

ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਅੱਜ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਜ਼ਿਮਨੀ ਚੋਣ ਬਾਰੇ ਵਿਚਾਰ-ਚਰਚਾ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਵਿਚ ਭਾਜਪਾ ਦਾ ਮੁਕਾਬਲਾ  ਆਮ ਆਦਮੀ ਪਾਰਟੀ ਨਾਲ ਐ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਦੌੜ ਵਿਚ ਨਹੀਂ ਐ, ਇਸ ਲਈ ਭਾਜਪਾ ਆਮ ਆਦਮੀ ਪਾਰਟੀ ਉਮੀਦਵਾਰ ਨੂੰ ਹਰਾ ਕੇ ਇਹ ਸੀਟ ਸ਼ਾਨ ਨਾਲ ਜਿੱਤੇਗੀ। ਪੰਜਾਬ ਸਰਕਾਰ ਵੱਲ ਤਿੱਖੇ ਨਿਸ਼ਾਨੇ ਸੇਧਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਐ ਤੇ ਪੰਜਾਬ ਦੇ ਲੋਕ ਹੁਣ ਭਾਜਪਾ ਤੇ ਭਰੋਸਾ ਜਿਤਾਉਣਗੇ। ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਹਿੰਮ ਭਾਵੇਂ ਬੀਤੇ ਦਿਨ ਸਮਾਪਤ ਹੋ ਗਈ ਐ ਪਰ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਨਹੀਂ ਰੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਫਰਜ਼ੀ ਕੰਪੈਨ ਚਲਾ ਕੇ ਲੋਕਾਂ ਨੂੰ ਮੂਰਖ ਬਣਾ ਦਾ ਕੰਮ ਕੀਤਾ ਐ ਜਦਕਿ ਨਸ਼ਿਆਂ ਦੀ ਰੁਝਾਨ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਐ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਸ ਤਰ੍ਹਾਂ ਦਿੱਲੀ ਸਮੇਤ ਬਾਕੀ ਥਾਵਾਂ ਤੇ ਵਧੀਆ ਪ੍ਰਦਰਸ਼ਨ ਕੀਤਾ ਐ, ਪੰਜਾਬ ਅੰਦਰ ਵੀ ਭਾਜਪਾ ਜਿੱਤ ਦਾ ਪਰਚਮ ਲਹਿਰਾ ਕੇ ਪੰਜਾਬੀਆਂ ਨੂੰ ਸਾਥ ਸੁਥਰਾ ਰਾਜ ਪ੍ਰਬੰਧ ਦੇਣ ਦਾ ਕੰਮ ਕਰੇਗੀ।

LEAVE A REPLY

Please enter your comment!
Please enter your name here