Uncategorized ਫਿਰੋਜ਼ਪੁਰ ‘ਚ ਨੌਜਵਾਨ ਸਰਪੰਚ ਨੇ ਸਮਾਪਤ ਕੀਤੀ ਜੀਵਨ ਲੀਲਾ/ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਫੇਸਬੁਕ ’ਤੇ ਪਾਈ ਪੋਸਟ- ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - June 1, 2025 0 58 Facebook Twitter Pinterest WhatsApp ਫਿਰੋਜ਼ਪੁਰ ਦੇ ਹਲਕਾ ਗੁਰੂਹਰ ਸਹਾਏ ਦੇ ਪਿੰਡ ਤਰਿੰਡਾ ਦੇ ਸਰਪੰਚ ਵੱਲੋਂ ਖੁਦਕੁਸ਼ੀ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਮ੍ਰਿਤਕ ਸਰਪੰਚ ਦੀ ਪਛਾਣ ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨ ਸਰਪੰਚ ਜਸ਼ਨ ਬਾਵਾ ਪੁੱਤਰ ਤਰਸੇਮ ਲਾਲ ਵਜੋਂ ਹੋਈ ਐ। ਉਸ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਹ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਫੇਸਬੁੱਕ ਤੇ ਪੋਸਟ ਪਾਈ ਐ, ਜਿਸ ਵਿਚ ਉਸ ਨੇ ਪ੍ਰਕਾਸ਼ ਸਾਥੀ ਦੇ ਗਜ਼ਲ ਦੇ ਕੁੱਝ ਸ਼ਬਦ ਸਾਂਝੇ ਕੀਤੇ ਨੇ। ਉਧਰ ਸਰਪੰਚ ਵੱਲੋਂ ਅਚਾਨਕ ਚੁੱਕੇ ਗਏ ਇਸ ਖੌਫਨਾਕ ਕਦਮ ਤੋਂ ਬਾਅਦ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਐ। ਸਰਪੰਚ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ। ਇਸ ਤੋਂ ਇਲਾਵਾ ਸਿਆਸੀ ਆਗੂਆਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਐ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਹਾਲਾਂਕਿ ਮ੍ਰਿਤਕ ਜਸ਼ਨ ਦੇ ਸੱਜਣਾ ਮਿੱਤਰਾਂ ਵੱਲੋਂ ਉਸ ਦੇ ਹੱਸਮੁਖ ਸੁਭਾਅ ਸਬੰਧੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਉਸ ਨੇ ਇਹ ਕਦਮ ਕਿਉਂ ਚੁੱਕਿਆ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਸ਼ਨ ਬਾਵਾ ਦੇ ਰਿਸ਼ਤੇਦਾਰਾਂ ਮੁਤਾਬਿਕ ਜਸ਼ਨ ਬਾਵਾ ਹਸਮੁੱਖ ਸੁਭਾਅ ਦਾ ਮਾਲਕ ਸੀ ਅਤੇ ਇਲਾਕੇ ਵਿੱਚ ਕਾਫ਼ੀ ਵਿਚਰਦਾ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦਾ ਸੀ। ਇਸ ਮੰਦਭਾਗੀ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਮੋਕੇ ’ਤੇ ਪਹੁੰਚ ਗਈ ਅਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਸਮੇਤ ਕਈ ਆਪ ਨੇਤਾ ਤੇ ਵਲੰਟੀਅਰ ਵੀ ਪਹੁੰਚੇ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ ਪੀ ਡੀ ਮਨਜੀਤ ਸਿੰਘ ਫਿਰੋਜ਼ਪੁਰ, ਡੀ ਐਸ ਪੀ ਸਤਨਾਮ ਸਿੰਘ ਗੁਰੂਹਰਸਹਾਏ ਮੌਕੇ ‘ਤੇ ਪੁੱਜੇ। ਪੁਲਿਸ ਵੱਲੋਂ ਘਟਨਾ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਐ।