ਜਲਾਲਾਬਾਦ ਦੇ ਪਿੰਡਾਂ ਚ ਐਕਸਾਈਜ਼ ਵਿਭਾਗ ਤੇ ਪੁਲਿਸ ਦੀ ਰੇਡ/ ਹਜ਼ਾਰਾਂ ਲੀਟਰ ਲਾਹਣ ਅਤੇ 100 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ/ ਮੌਕੇ ਤੇ ਨਸ਼ਟ ਕੀਤੀ ਲਾਹਣ, ਪੁਲਿਸ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ

0
53

ਜਲਾਲਾਬਾਦ ਹਲਕੇ ਦੇ ਪਿੰਡਾਂ ਵਿਚ ਕੀਤੀ ਗਈ ਰੇਡ ਦੌਰਾਨ ਐਕਸਾਈਜ਼ ਵਿਭਾਗ ਨੇ ਭਾਰੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਐ। ਪੁਲਿਸ ਦੀ ਮਦਦ ਨਾਲ ਕੀਤੀ ਗਈ ਰੇਡ ਦੌਰਾਨ ਹਜ਼ਾਰਾਂ ਲੀਟਰ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਐ। ਇਸ ਤੋਂ ਇਲਾਵਾ 100 ਬੋਤਲਾਂ ਸ਼ਰਾਬ ਬਰਾਮਦ ਹੋਈ ਐ। ਪੁਲਿਸ ਨੇ ਅੱਜ ਸਵੱਖਤੇ ਹੀ ਐਕਸਾਈਜ਼ ਮਹਿਕਮੇ ਦੀ ਟੀਮ ਸਮੇਤ ਵੱਖ ਵੱਖ ਪਿੰਡਾਂ ਵਿਚ ਰੇਡ ਕੀਤੀ। ਜਲਾਲਾਬਾਦ ਹਲਕੇ ਦੇ ਨਾਜਾਇਸ਼ ਸ਼ਰਾਬ ਲਈ ਬਦਨਾਮ ਪਿੰਡਾਂ ਵਿਚ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਲਾਹਣ ਫੜੀ ਗਈ। ਇਹ ਲਾਹਣ, ਖੇਤਾਂ, ਪਹੀਆਂ ਅਤੇ ਖੇਤਾਂ ਦੀਆਂ ਵੱਟਾਂ ਵਿਚ ਧਰਤੀ ਹੇਠਾਂ ਛੁਪਾ ਕੇ ਰੱਖੀ ਹੋਈ ਸੀ। ਇਸ ਕੰਮ ਲਈ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ। ਦੱਸਣਯੋਗ ਐ ਕਿ ਬੀਤੇ ਦਿਨਾਂ ਦੌਰਾਨ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਨਾਜਾਇਜ਼ ਸ਼ਰਾਬ ਤਸ਼ਕਰਾਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਐ ਪਰ ਜਲਾਲਾਬਾਦ ਹਲਕੇ ਦੇ ਇਨ੍ਹਾਂ ਪਿੰਡਾਂ ਵਿਚ ਸਰਗਰਮ ਤਸਕਰਾਂ ਤੇ ਇਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਪਿੰਡਾਂ ਵਿਚ ਸਮੇਂ ਸਮੇਂ ਤੇ ਇਸੇ ਤਰ੍ਹਾਂ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਹੁੰਦੀ ਰਹਿੰਦੀ  ਐ ਪਰ ਸ਼ਰਾਬ ਤਸਕਰ ਇਸ ਕੰਮ ਤੋਂ ਬਾਜ ਨਹੀਂ ਆ ਰਹੇ। ਇਸੇ ਦੌਰਾਨ ਸ਼ਰਾਬ ਤਸਕਰਾਂ ਵੱਲੋਂ ਲਾਹਣ ਪਾਉਣ ਦੇ ਢੰਗ-ਤਰੀਕਿਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿਸ ਵਿਚ ਟੀਮ ਵੱਲੋਂ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾ ਰਿਹਾ ਐ।

LEAVE A REPLY

Please enter your comment!
Please enter your name here