ਅੰਮ੍ਰਿਤਸਰ ਪੁਲਿਸ ਵੱਲੋਂ ਫਾਇਰਿੰਗ ਮਾਮਲੇ ਦੇ ਮੁਲਜ਼ਮ ਦਾ ਐਨਕਾਊਟਰ/ ਹਥਿਆਰਾਂ ਦੀ ਬਰਾਮਦਗੀ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਨੂੰ ਮੁਕਾਬਲੇ ਬਾਦ ਕੀਤਾ ਕਾਬੂ/ ਜੀਵਨ ਫੌਜੀ ਦੇ ਇਸ਼ਾਰੇ ਤੇ ਅੰਜ਼ਾਮ ਦਿੱਤੀ ਸੀ ਘਟਨਾ, ਪੁਲਿਸ ਕਰ ਰਹੀ ਜਾਂਚ

0
48

ਅੰਮ੍ਰਿਤਸਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ। ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਐ। ਇਨ੍ਹਾਂ ਵਿਚ ਫਰਨੀਚਰ ਦੀ ਦੁਕਾਨ ਤੇ ਗੋਲੀਆਂ ਮਾਮਲੇ ਦੇ ਮੁਲਜਮ ਵੀ ਸ਼ਾਮਲ ਨੇ। ਜਾਣਕਾਰੀ ਅਨੁਸਾਰ 17 ਮਈ ਨੂੰ ਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਫਰਨੀਚਰ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਘਟਨਾ ਦੇ ਮੁਖ ਮੁਲਜਮ ਕਾਰਜਪ੍ਰੀਤ ਸਿੰਘ ਕਾਰਜ ਅਤੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਵਿਦੇਸ਼ ਬੈਠੇ ਜੀਵਨ ਫੌਜੀ ਦੇ ਇਸ਼ਾਰਿਆਂ ਦੇ ਉੱਪਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਪੁਲਿਸ ਨੇ ਕਾਰਜਪ੍ਰੀਤ ਸਿੰਘ ਕਾਰਜ ਨੂੰ 26 ਮਈ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਗੁਰਲਾਲ ਸਿੰਘ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਗੁਰਲਾਲ ਸਿੰਘ ਨੂੰ ਹਥਿਆਰ ਬਰਾਮਦਗੀ ਲਈ ਸੁਲਤਾਨਵਿੰਡ ਰੋਡ ਤੇ ਲਿਆਂਦਾ ਗਿਆ, ਜਿੱਥੇ ਉਸ ਨੇ ਚਲਾਕੀ ਨਾਲ ਛੁਪਾ ਕੇ ਰੱਖੇ ਹਥਿਆਰ ਨਾਲ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਤੇ ਗੁਰਲਾਲ ਸਿੰਘ ਵਿਚਾਲੇ ਹੋਈ ਗੁੱਥਮ-ਗੁੱਥੀ ਦੌਰਾਨ ਗੁਰਲਾਲ ਸਿੰਘ ਗੋਲੀ ਲੱਗਣ ਜ਼ਖਮੀ ਹੋ ਗਿਆ, ਜਿਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਐ।  ਇਸ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਜੀਵਨ ਫੌਜੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਸਨ ਅਤੇ ਇਹਨਾਂ ਵੱਲੋਂ ਕੈਨੇਡਾ ਦੇ ਵਿੱਚ ਇਕ ਲੱਖ ਡਾਲਰ ਦੀ ਫਰੋਤੀ ਮੰਗੀ ਗਈ ਸੀ ਅਤੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਉਹਨਾਂ ਦੀ ਫਰਨੀਚਰ ਦੀ ਦੁਕਾਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਦੋ ਲੋਕ ਜ਼ਖਮੀ ਹੋਏ ਵੀ ਹੋਏ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਸ ਗਰੁੱਪ ਦੇ ਨਾਲ ਸੰਬੰਧਿਤ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਲੱਗੀ ਹੋਈ ਹੈ।

LEAVE A REPLY

Please enter your comment!
Please enter your name here