Uncategorized ਅੰਮ੍ਰਿਤਸਰ ਪੁਲਿਸ ਦਾ ਨਸ਼ੇ ਦੀ ਵਾਇਰਲ ਵੀਡੀਓ ਮਾਮਲੇ ’ਚ ਐਕਸ਼ਨ/ ਪੁਲਿਸ ਨੇ ਵੀਡੀਓ ’ਚ ਦਿਖਾਈ ਦਿੰਦੇ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ/ ਡਾਕਟਰੀ ਜਾਂਚ ਦੌਰਾਨ ਅਲਕੋਹਲ ਪੀਣ ਦੀ ਹੋਈ ਪੁਸ਼ਟੀ By admin - June 1, 2025 0 28 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਥਾਣਾ ਮਕਬੂਲਪੁਰਾ ਇਲਾਕੇ ਅੰਦਰ ਕੁੱਝ ਲੋਕਾਂ ਵੱਲੋਂ ਨਸ਼ਾ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਮਾਮਲੇ ਵਿਚ ਵੱਡਾ ਐਕਸ਼ਨ ਕੀਤਾ ਐ। ਪੁਲਿਸ ਨੇ ਵੀਡੀਓ ਵਿਚ ਦਿਖਾਈ ਦਿੰਦੇ ਦੋ ਜਣਿਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਐ। ਫੜੇ ਗਏ ਮੁਲਜਮ ਕਬਾੜੀ ਦਾ ਕੰਮ ਕਰਦੇ ਸੀ, ਜਿਨ੍ਹਾਂ ਨੇ ਘਟਨਾ ਵੇਲੇ ਸ਼ਰਾਬ ਪੀਤੇ ਜਾਣ ਦਾ ਇਕਸਾਫ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸਪੀਪੀ ਈਸਟ ਸੀਤਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਈ ਐ, ਜਿਸ ਦੀ ਰਿਪੋਰਟ ਵਿਚ ਉਨ੍ਹਾਂ ਵੱਲੋਂ ਅਲਕੋਹਲ ਲਏ ਜਾਣ ਦੀ ਪੁਸ਼ਟੀ ਹੋਈ ਐ। ਉਨ੍ਹਾਂ ਲੋਕਾਂ ਨੂੰ ਵੀਡੀਓ ਪੋਸਟ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰ ਲੈਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਯੁੱਧ ਛੇੜਿਆਂ ਹੋਇਆ ਐ, ਪਰ ਕੁੱਝ ਲੋਕ ਅਜਿਹੀਆਂ ਵੀਡੀਓ ਪੋਸਟ ਕਰ ਕੇ ਗਲਤ ਸੁਨੇਹਾ ਦੇਣ ਦੇ ਭਾਗੀ ਬਣ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਜਿਹਾ ਮਾਮਲਾ ਦਿਖਾਈ ਦਿੰਦਾ ਐ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਪੀੜਤਾ ਨੂੰ ਇਲਾਜ ਦੇ ਨਾਲ ਨਾਲ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।