Uncategorized ਹਸ਼ਿਆਰਪੁਰ ’ਚ ਸਾਂਸਦ ਰਾਜ ਕੁਮਾਰ ਖਿਲਾਫ ਭਾਜਪਾ ਦਾ ਪ੍ਰਦਰਸ਼ਨ/ ਚੱਬੇਵਾਲ ਦੇ ਮੁੱਖ ਚੌਂਕ ਚ ਸਾਂਸਦ ਦਾ ਪੁਤਲਾ ਫੁਕ ਕੇ ਕੀਤੀ ਨਾਅਰੇਬਾਜ਼ੀ By admin - May 31, 2025 0 29 Facebook Twitter Pinterest WhatsApp ਭਾਜਪਾ ਵੱਲੋਂ ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਸਾਂਸਦ ਡਾ. ਰਾਜ ਕੁਮਾਰ ਖਿਲਾਫ ਪ੍ਰਦਰਸ਼ਨ ਕੀਤਾ। ਚੱਬੇਵਾਲ ਦੇ ਮੁਖ ਚੌਕ ਵਿਖੇ ਇਕੱਤਰ ਹੋਏ ਭਾਜਪਾ ਆਗੂਆਂ ਨੇ ਸਾਂਸਦ ਰਾਜ ਕੁਮਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਪਿੰਡ ਬੋਹਣ ਵਿਖੇ ਇਕ ਭਤੀਜੇ ਵੱਲੋਂ ਆਪਣੇ ਚਾਚੇ ਤੇ ਗੋਲੀਂਆਂ ਚਲਾਈਆਂ ਗਈਆਂ ਪਰ ਥਾਣਾ ਚੱਬੇਵਾਲ ਨੇ ਇਸ ਮਾਮਲੇ ਵਿਚ ਭਾਜਪਾ ਆਗੂ ਹਰਦੀਪ ਸਿੰਘ ਲੌਂਗੀਆਂ ਨੂੰ ਵੀ ਨਾਮਜਦ ਕੀਤਾ ਐ ਜੋ ਸਰਾਸਰ ਧੱਕਾ ਐ। ਉਨ੍ਹਾਂ ਕਿਹਾ ਕਿ ਇਹ ਸਭ ਸਾਂਸਦ ਰਾਜ ਕੁਮਾਰ ਦੀ ਸ਼ਹਿ ਤੇ ਹੋ ਰਿਹਾ ਐ। ਉਨ੍ਹਾਂ ਕਿਹਾ ਕਿ ਭਾਜਪਾ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਦੋਂ ਤਕ ਪਰਚਾ ਰੱਦ ਨਹੀਂ ਹੁੰਦਾ, ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਸਾਬਕਾ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੱਥ ਠੋਕਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਇਸ ਵੇਲੇ ਥਾਣਿਆਂ ਵਿੱਚ ਨਜਾਇਜ਼ ਲੋਕਾਂ ਤੇ ਪਰਚੇ ਕਰਵਾ ਕੇ ਲੋਕਾਂ ਨੂੰ ਖੱਜਲ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪਰਚਾ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਅਤੇ ਉਸਦੇ ਪੁੱਤਰ ਐਮਐਲਏ ਦੇ ਕਹਿਣ ਦੇ ਉੱਤੇ ਦਿੱਤਾ ਗਿਆ ਹੈ। ਇਸ ਮੌਕੇ ਤੇ ਬੀਜੇਪੀ ਨੇਤਾ ਡਾਕਟਰ ਦਿਲਬਾਗ ਰਾਏ ਨੇ ਪੰਜਾਬ ਪੁਲਿਸ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਹਿਨੁਮਾਈ ਹੇਠ ਆਮ ਲੋਕਾਂ ਨੂੰ ਖੱਜਲ ਖਰਾਬ ਕਰਨ ਲਈ ਨਜਾਇਜ਼ ਪਰਚੇ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਆਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡਾ ਪ੍ਰਦਰਸ਼ਨ ਉਲੀਕੇਗੀ।