Uncategorized ਸੜਕਾਂ ਦੀ ਮੁਰੰਮਤ ਬਾਰੇ ਖਜਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ/ ਖਸਤਾ ਹਾਲ ਸੜਕਾਂ ਦੀ ਕਾਇਆਕਲਪ ਕਰ ਰਹੀ ਸਰਕਾਰ/ ਦਿੜ੍ਹਬਾ ਤੋਂ ਬਘਰੌਲ ਨੂੰ ਜਾਂਦੀ ਸੜਕ ਦਾ ਕੀਤਾ ਉਦਘਾਟਨ By admin - May 31, 2025 0 58 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 7 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ। ਦਿੜ੍ਹਬਾ ਤੋਂ ਪਿੰਡ ਬਘਰੌਲ ਨੂੰ ਜਾਂਦੀ ਇਸ ਸੜਕ ਦੀ ਲੰਬਾਈ 15 ਕਿਲੋਮੀਟਰ ਦੇ ਕਰੀਬ ਐ, ਜਿਸ ਦੇ ਬਣਨ ਨਾਲ ਇਲਾਕੇ ਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੜਕਾਂ ਦੀ ਹਾਲਤ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀ ਐ ਅਤੇ ਇਹ ਕੰਮ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੜਕ ਉਪਰ ਤਕਰੀਬਨ 7 ਕਰੋੜ 80 ਲੱਖ ਰੁਪਏ ਦੀ ਲਾਗਤ ਆਈ ਹੈ ਜਿਸ ਨਾਲ ਇਹ ਸ਼ਾਨਦਾਰ ਸੜਕ ਬਣ ਕੇ ਤਿਆਰ ਹੋਈ ਹੈ ਜੋ ਕਿ ਲੋਕਾਂ ਦੇ ਸਪੁਰਦ ਕੀਤੀ ਗਈ ਹੈ। ਇਸ ਸੜਕ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਐ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 80 ਹਜ਼ਾਰ ਲੀਟਰ ਈਥੇਨੋਲ ਫੜੀ ਗਈ ਐ ਅਤੇ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ।