ਮੋਹਾਲੀ ’ਚ ਪਟਰੋਲ ਪੰਪ ਤੋਂ ਟੈਂਕੀ ਭਰਵਾ ਭੱਜੇ ਕਾਰ ਸਵਾਰ/ ਵਾਲ ਵਾਲ ਬਚਿਆ ਤੇਲ ਪਾ ਰਿਹਾ ਕਰਿੰਦਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
22

ਮੋਹਾਲੀ ’ਚ ਕਾਰ ਸਵਾਰਾਂ ਵੱਲੋਂ ਟੈਂਕੀ ਫੁੱਲ ਕਰਵਾ ਕੇ ਭੱਜਣ ਦ ਖਬਰ ਸਾਹਮਣੇ ਆਈ ਐ। ਘਟਨਾ ਬੀਤੀ ਰਾਤ ਇਕ ਵਜੇ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਸਿਟੀ ਹੋਂਡਾ ਕਾਰ ਵਿਚ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਪਹਿਲਾਂ ਕਾਰ ਦੀ ਟੈਂਕੀ ਫੁੱਲ ਕਰਵਾਈ ਅਤੇ ਜਦੋਂ ਪੰਪ ਦੇ ਕਰਿੰਦੇ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਕਾਰ ਭਜਾ ਕੇ ਫਰਾਰ ਹੋ ਗਏ। ਘਟਨਾ ਵੇਲੇ ਗੱਡੀ ਵਿਚ ਤੇਲ ਪਾਇਆ ਜਾ ਰਿਹਾ ਸੀ ਅਤੇ ਕਾਰ ਸਵਾਰ ਪਟਰੋਲ ਪਾਈਪ ਵੀ ਨਾਲ ਹੀ ਖਿੱਚ ਕੇ ਲੈ ਗਏ, ਜਿਸ ਦੀ ਲਪੇਟ ਵਿਚ ਤੇਲ ਪਾ ਰਿਹਾ ਸਖਸ਼ ਵੀ ਆ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ, ਜਿਸ ਵਿਚ ਕਾਰ ਸਵਾਰ ਤੇਲ ਭਰਵਾ ਕੇ ਭੱਜਦੇ ਅਤੇ ਪੰਪ ਦੇ ਕਰਿੰਦੇ ਨੂੰ ਲਪੇਟ ਵਿਚ ਲੈਂਦੇ ਦਿਖਾਈ ਦੇ ਰਹੇ ਨੇ।  ਉਧਰ ਘਟਨਾ ਤੋਂ ਬਾਅਦ ਪੰਪ ਮਾਲਕਾਂ ਅੰਦਰ ਰੋਸ ਪਾਇਆ ਜਾਚ ਰਿਹਾ ਐ। ਪੰਪ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਐ, ਤਾਂ ਜੋ ਅਜਿਹੇ ਅਨਸਰਾਂ ਦੀਆਂ ਕਾਰਵਾਈਆਂ ਨੂੰ ਨਕੇਲ  ਕੱਸੀ ਜਾ ਸਕੀ। ਘਟਨਾ ਵੇਲੇ ਪੰਪ ਦੇ ਕਰਿੰਦਿਆਂ ਨੇ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਾਰ ਸਵਾਰ ਕਿਸੇ ਦੇ ਵੀ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਕਾਰ ਭਜਾ ਕੇ ਭਰਾਰ ਹੋ ਗਏ। ਇਸ ਘਟਨਾ ਨੇ ਰਾਤ ਸਮੇਂ ਪਟਰੋਲ ਪੰਪਾਂ ਦੀ ਸੁਰੱਖਿਆ ਤੇ ਸਵਾਰ ਖੜ੍ਹੇ ਕਰ ਦਿੱਤੇ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here